ਕਰਾਚੀ, 1 ਮਾਰਚਦੱਖਣੀ ਅਫ਼ਰੀਕਾ ਨੇ ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਗਰੁੱਪ-ਬੀ ਦੇ ਇੱਕ ਮੈਚ ਵਿੱਚ ਇੰਗਲੈਂਡ ਨੂੰ 7 ਨੂੰ ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫ਼ੀ ਦੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤ, ਨਿਊਜ਼ੀਲੈਂਡ ਤੇ ਆਸਟਰੇਲੀਆ ਪਹਿਲਾਂ ਹੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚ ਚੁੱਕੇ ਹਨ।ਦੱਖਣੀ ਅਫਰੀਕਾ ਨੇ ਇੰਗਲੈਂਡ ਵੱਲੋਂ ਮਿਲਿਆ 180 ਦਾ ਟੀਚਾ ਤਿੰਨ ਵਿਕਟਾਂ ਗੁਆ ਕੇ ਸਿਰਫ਼ 29.1 ਓਵਰਾਂ ’ਚ ਹੀ 181 ਦੌੜਾਂ ਬਣਾਉਂਦਿਆਂ ਪੂਰ ਕਰ ਲਿਆ। ਦੱਖਣੀ ਅਫਰੀਕਾ ਵੱਲੋਂ ਆਰਵੀਡੀ ਡੁਸੈਨ ਨੇ ਨਾਬਾਦ ਨੀਮ ਸੈਂਕੜਾ ਜੜ੍ਹਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਡੁਸੈਨ ਨੇ 72 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ ਉਸ ਨੇ 6 ਚੌਕੇ ਤੇ 3 ਛੱਕੇ ਜੜ੍ਹੇ। ਵਿਕਟਕੀਪਰ ਬੱਲੇਬਾਜ਼ ਹੈਨਰਿਕ ਕਲਾਸਨ ਨੇ 56 ਗੇਂਦਾਂ ’ਤੇ 64 ਦੌੜਾਂ ਬਣਾਈਆਂ ਜਿਸ ਵਿੱਚ ਉਸ ਨੇ 11 ਚੌਕੇ ਮਾਰੇ। ਸਲਾਮੀ ਬੱਲੇਬਾਜ਼ ਰਯਾਨ ਰਿਕਲਟਨ 27 ਦੌੜਾਂ ਬਣਾ ਕੇ ਆਊਟ ਹੋਇਆ ਜਦਕਿ ਟ੍ਰਿਸਟਨ ਸਟੱਬਸ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤਿਆ। ਡੇਵਿਡ ਮਿੱਲਰ 7 ਦੌੜਾਂ ਬਣਾ ਕੇ ਨਾਬਾਦ ਰਿਹਾ। ਇੰਗਲੈਂਡ ਵੱਲੋਂ ਜੋਫਰਾ ਆਰਚਰ ਨੇ ਦੋ ਵਿਕਟਾਂ ਲਈਆਂ ਜਦਕਿ ਅਦੀਲ ਰਾਸ਼ਿਦ ਨੂੰ ਇਕ ਵਿਕਟ ਮਿਲੀ।ਮੈਚ ਦੌਰਾਨ ਰੈਸੀ ਵਾਨ ਡੇਰ ਡੁਸੈਨ ਸ਼ਾਟ ਜੜਦਾ ਹੋਇਆ। ਫੋਟੋ: ਪੀਟੀਆਈਇਸ ਤੋਂ ਪਹਿਲਾਂ ਅੱਜ ਇੱਥੇ ਨੈਸ਼ਨਲ ਸਟੇਡੀਅਮ ’ਚ ਦੱਖਣੀ ਅਫਰੀਕਾ ਨੇ ਤੇਜ਼ ਗੇਂਦਬਾਜ਼ ਮਾਰਕੋ ਜਾਨਸੇਨ, ਵਿਵਾਨ ਮੁਲਡਰ ਤੇ ਕੇਸ਼ਵ ਮਹਾਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਇੰਗਲੈਂਡ ਦੀ ਪਾਰੀ 38.2 ਓਵਰਾਂ ’ਚ ਹੀ 179 ਦੌੜਾਂ ’ਤੇ ਸਮੇਟ ਦਿੱਤੀ। ਇੰਗਲੈਂਡ ਵੱਲੋਂ ਜੌਏ ਰੂਟ ਨੇ 37 ਦੌੜਾਂ, ਬੈੱਨ ਡੁਕੈੱਟ ਨੇ 24, ਜੋਫਰਾ ਨੇ 25 ਤੇ ਜੋਸ ਬਟਲਰ ਨੇ 21 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਮਾਰਕੋ ਜਾਨਸੇਨ ਤੇ ਮੁਲਡਰ ਨੇ ਤਿੰਨ-ਤਿੰਨ ਵਿਕਟਾਂ ਤੇ ਕੇਸ਼ਵ ਮਹਾਰਾਜ ਨੇ ਦੋ ਵਿਕਟਾਂ ਲਈਆਂ। ਲੁੰਗੀ ਐੱਨ. ਤੇ ਕੈਗਿਸੋ ਰਾਬਾਡਾ ਨੂੰ ਇੱਕ-ਇੱਕ ਵਿਕਟ ਮਿਲੀ। ਸ਼ਾਨਦਾਰ ਪ੍ਰਦਰਸ਼ਨ ਲਈ ਮਾਰਕੋ ਜਾਨਸੇਨ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। -ਏਜੰਸੀਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੈਚ ਐਤਵਾਰ ਨੂੰਟੂਰਨਾਮੈਂਟ ਦੇ ਗਰੁੱਪ-ਏ ਵਿੱਚ ਹੁਣ ਸਿਰਫ ਭਾਰਤ ਤੇ ਨਿਊਜ਼ੀਲੈਂਡ ਦਾ ਮੁੁਕਾਬਲਾ ਬਾਕੀ ਹੈ, ਜੋ 2 ਮਾਰਚ ਨੂੰ ਡੁਬਈ ’ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਪੋ ਆਪਣੇ ਪਹਿਲੇ ਦੋ ਦੋ ਮੈਚ ਜਿੱਤ ਕੇ ਚਾਰ ਚਾਰ ਅੰਕਾਂ ਨਾਲ ਬਰਾਬਰੀ ਹਨ ਹਾਲਾਂਕਿ ਰਨ ਔਸਤ ਦੇ ਲਿਹਾਜ਼ ਤੋਂ ਨਿਊਜ਼ੀਲੈਂਡ ਉੱਪਰ ਹੈ। ਮੈਚ ’ਚ ਨਾਲ ਗਰੁੱਪ-ਏ ਦੋਵਾਂ ਟੀਮਾਂ ਦਾ ਪਹਿਲੇ ਤੇ ਦੁੂਜੇ ਸਥਾਨ ਲਈ ਫ਼ੈਸਲਾ ਹੋਵੇਗਾ।