ਚੈਂਪੀਅਨਜ਼ ਟਰਾਫੀ: ਆਈਸੀਸੀ ਬੋਰਡ ਦੀ ਮੀਟਿੰਗ ਮੁਲਤਵੀ
06:57 AM Dec 01, 2024 IST
ਨਵੀਂ ਦਿੱਲੀ/ਕਰਾਚੀ:
Advertisement
ਪਾਕਿਸਤਾਨ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਰਾਸ਼ਿਦ ਲਤੀਫ਼ ਨੇ ਦੱਸਿਆ ਕਿ ਚੈਂਪੀਅਨਜ਼ ਟਰਾਫੀ 2025 ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਆਈਸੀਸੀ ਬੋਰਡ ਦੀ ਮੀਟਿੰਗ ਐਤਵਾਰ ਜਾਂ ਉਸ ਤੋਂ ਅਗਲੇ ਦਿਨ ਹੋਵੇਗੀ। ਸ਼ੁੱਕਰਵਾਰ ਨੂੰ ਹੋਈ ਆਈਸੀਸੀ ਗਵਰਨਿੰਗ ਬੋਰਡ ਦੀ ਮੀਟਿੰਗ ਵਿੱਚ ਇਸ ਮਸਲੇ ’ਤੇ ਕੋਈ ਸਹਿਮਤੀ ਨਹੀਂ ਬਣੀ। ਰਾਸ਼ਿਦ ਲਤੀਫ਼ ਨੇ ਐਕਸ ’ਤੇ ਕਿਹਾ, ‘ਜਾਣਕਾਰੀ ਅਨੁਸਾਰ ਅੱਜ ਆਈਸੀਸੀ ਦੀ ਐਮਰਜੈਂਸੀ ਬੋਰਡ ਦੀ ਮੀਟਿੰਗ ਨਹੀਂ ਹੈ। ਇਹ ਭਲਕੇ ਜਾਂ ਸੋਮਵਾਰ ਨੂੰ ਹੋ ਸਕਦੀ ਹੈ।’ ਉਧਰ ਬਾਈਕਾਟ ਦੀ ‘ਧਮਕੀ’ ਤੋਂ ਪਿੱਛੇ ਹਟਦਿਆਂ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਆਈਸੀਸੀ ਨੂੰ ਕਿਹਾ ਹੈ ਕਿ ਉਹ ਅਗਲੇ ਸਾਲ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਲਈ ‘ਹਾਈਬ੍ਰਿਡ ਮਾਡਲ’ ਸਵੀਕਾਰ ਕਰਨ ਲਈ ਤਿਆਰ ਹੈ ਪਰ ਉਸ ਨੂੰ 2031 ਤੱਕ ਭਾਰਤ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਵੀ ਇਹੀ ਵਿਵਸਥਾ ਅਪਣਾਉਣੀ ਪਵੇਗੀ। -ਪੀਟੀਆਈ/ਆਈਏਐੱਨਐੱਸ
Advertisement
Advertisement