ਚਮਕੌਰ ਸਿੰਘ ਗੋਰਾ ਭੱਟੀਵਾਲ ਭਾਕਿਯੂ ਡਕੌਂਦਾ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਬਣੇ
02:40 PM Aug 17, 2023 IST
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਅਗਸਤ
ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜਗਿੱਲ ਬਲਾਕ ਭਵਾਨੀਗੜ੍ਹ ਦੀ ਚੋਣ ਮੀਟਿੰਗ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਦੀ ਅਗਵਾਈ ਹੇਠ ਕੀਤੀ ਗਈ। ਦੋਵੇਂ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਲਈ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਬਲਾਕ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਬਲਾਕ ਪ੍ਰਧਾਨ ਚਮਕੌਰ ਸਿੰਘ ਗੋਰਾ ਭੱਟੀਵਾਲ, ਜਨਰਲ ਸਕੱਤਰ ਗੁਰਧਿਆਨ ਸਿੰਘ ਭੱਟੀਵਾਲ, ਖਜ਼ਾਨਚੀ ਜਰਨੈਲ ਸਿੰਘ ਘਰਾਚੋਂ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਭੜੋ, ਮੀਤ ਪ੍ਰਧਾਨ ਮੁਖਤਿਆਰ ਸਿੰਘ ਬਲਿਆਲ, ਟਹਿਲ ਸਿੰਘ ਫੁੰਮਣਵਾਲ, ਲਖਵਿੰਦਰ ਸਿੰਘ ਕਪਿਆਲ, ਕੁਲਵਿੰਦਰ ਸਿੰਘ ਮਿੱਠੂ ਚਹਿਲ, ਪ੍ਰੈਸ ਸਕੱਤਰ ਜਗਤਾਰ ਸਿੰਘ ਤੂਰ ਚੁਣੇ ਗਏ। ਇਸ ਤੋਂ ਇਲਾਵਾ 11 ਬਲਾਕ ਕਮੇਟੀ ਮੈਂਬਰ ਬਣਾਏ ਗਏ।
Advertisement
Advertisement