For the best experience, open
https://m.punjabitribuneonline.com
on your mobile browser.
Advertisement

ਚਮਕੌਰ ਸਾਹਿਬ ਦੇ ਗੱਭਰੂਆਂ ਨੇ ਜਿੱਤਿਆ ਮਾਛੀਵਾੜੇ ਦਾ ਕਬੱਡੀ ਕੱਪ

07:26 AM Apr 02, 2024 IST
ਚਮਕੌਰ ਸਾਹਿਬ ਦੇ ਗੱਭਰੂਆਂ ਨੇ ਜਿੱਤਿਆ ਮਾਛੀਵਾੜੇ ਦਾ ਕਬੱਡੀ ਕੱਪ
ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਕਲੱਬ ਦੇ ਅਹੁਦੇਦਾਰ। -ਫੋਟੋ: ਟੱਕਰ
Advertisement

ਪੱਤਰ ਪ੍ਰੇਰਕ
ਮਾਛੀਵਾੜਾ, 1 ਅਪਰੈਲ
ਅਮਰ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਾਛੀਵਾੜਾ ਵਲੋਂ ਇਲਾਕਾ ਵਾਸੀਆਂ ਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ 22ਵਾਂ ਕਬੱਡੀ ਕੱਪ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਨਿਰਭੈ ਸਿੰਘ ਗਰੇਵਾਲ, ਚੇਅਰਮੈਨ ਹਰਵਿੰਦਰ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਬਾਬਾ ਅਮਨਦੀਪ ਸਿੰਘ ਘੁੰਮਣ, ਮੀਤ ਪ੍ਰਧਾਨ ਅਮਰਿੰਦਰ ਸਿੰਘ ਲਾਲਾ ਨੇ ਦੱਸਿਆ ਕਿ ਕਬੱਡੀ ਕੱਪ ਵਿਚ ਆਲ ਓਪਨ ਦੀਆਂ 8 ਟੀਮਾਂ ਅਤੇ 57 ਕਿਲੋ ਵਰਗ ਦੀਆਂ 6 ਟੀਮਾਂ ਨੇ ਭਾਗ ਲਿਆ। ਇਹ ਕਬੱਡੀ ਕੱਪ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਖੇਡ ਅਕੈਡਮੀ ਚਮਕੌਰ ਸਾਹਿਬ ਨੇ ਜਿੱਤਿਆ ਜਦੋਂਕਿ ਦੂਜੇ ਨੰਬਰ ’ਤੇ ਰਾਇਲ ਕਿੰਗ ਯੂਐੱਸਏ ਰਹੀ। ਇਸੇ ਤਰ੍ਹਾਂ 57 ਕਿਲੋ ਵਰਗ ਵਿਚ ਬਾਬਾ ਜੀਵਨ ਸਿੰਘ ਨਗਰ ਨੇ ਪਹਿਲਾ ਅਤੇ ਪਿੰਡ ਸਲਾਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਿਹਤਰੀਨ ਜਾਫੀ ਅਤੇ ਧਾਵੀ ਨੂੰ 11-11 ਹਜ਼ਾਰ ਰੁਪਏ ਦੇ ਕੇ ਸਨਮਾਨਿਆ ਗਿਆ। ਕੁਮੈਂਟਰੀ ਓਮ ਕੜਿਆਣਾ, ਸੁਰਜੀਤ ਕਕਰਾਲੀ, ਬਿੱਟੂ ਰੌੜ, ਗਗਨ ਜਟਾਣਾ, ਗੁਰੀ ਖੰਨਾ, ਹਰਜੀਤ ਲੱਲਕਲ੍ਹਾਂ ਅਤੇ ਖਾਨ ਸਾਹਨੇਵਾਲ ਨੇ ਕੀਤੀ।
ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ਼ ਰੁਪਿੰਦਰ ਸਿੰਘ ਰਾਜਾ ਗਿੱਲ, ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਪ੍ਰਬੰਧਕਾਂ ’ਚ ਨੰਬਰਦਾਰ ਧਰਮਿੰਦਰ ਸਿੰਘ ਸ਼ੈਰੀ, ਸਾਬਕਾ ਸਰਪੰਚ ਦਲਜੀਤ ਸਿੰਘ ਬੁੱਲੇਵਾਲ, ਸਾਬਕਾ ਕੌਂਸਲਰ ਸੁਰਿੰਦਰ ਕੁਮਾਰ ਛਿੰਦੀ, ਹਰਪ੍ਰੀਤ ਸਿੰਘ ਸੋਨਾ, ਮਲਕੀਤ ਸਿੰਘ ਪੰਧੇਰ, ਕੰਵਲਜੀਤ ਸਿੰਘ ਭੱਟੀ, ਗੁਰਚਰਨ ਸਿੰਘ ਸਪੇਨ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×