ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਮਕੌਰ ਸਾਹਿਬ: ਅਮਰੀਕਾ ’ਚ ਜੇਰੇ ਇਲਾਜ ਪੱਤਰਕਾਰ ਦਾ ਬੇਲਾ ’ਚ ਰਹਿੰਦਾ ਸਹੁਰਾ ਪਰਿਵਾਰ ਪ੍ਰੇਸ਼ਾਨ

04:42 PM Apr 04, 2024 IST

ਸੰਜੀਵ ਬੱਬੀ
ਚਮਕੌਰ ਸਾਹਿਬ , 4 ਅਪਰੈਲ
ਕੈਨੇਡਾ ਵਿੱਚ ਕੰਮ ਕਰਦੇ ਪੱਤਰਕਾਰ ਰਵੀ ਕਾਂਤ ਸ਼ਰਮਾ, ਜੋ ਕਿਸੇ ਕਾਰਜ ਲਈ ਅਮਰੀਕਾ ਗਏ ਹੋਏ ਸਨ, ਦੀ ਸਿਹਤ ਅਚਾਨਕ ਖਰਾਬ ਹੋਣ ਕਾਰਨ ਗੰਭੀਰ ਹਾਲਤ ਵਿੱਚ ਲਾਂਸ ਏਂਜਲਸ ਮੈਡੀਕਲ ਸੈਂਟਰ ਵਿਖੇ ਭਰਤੀ ਹਨ। ਉਨ੍ਹਾਂ ਲਈ ਅਨੇਕਾਂ ਸਖਸ਼ੀਅਤਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਰਵੀ ਕਾਂਤ ਸ਼ਰਮਾ ਦੇ ਸਹੁਰਾ ਰਵਿੰਦਰ ਕੁਮਾਰ ਸ਼ਰਮਾ ਅਤੇ ਸੱਸ ਪ੍ਰਵੀਨ ਸ਼ਰਮਾ ਵਾਸੀ ਕਸਬਾ ਬੇਲਾ ਨਜ਼ਦੀਕ ਚਮਕੌਰ ਸਾਹਿਬ ਨੇ ਦੱਸਿਆ ਕਿ ਉਸ ਦੀ ਪੁੱਤਰੀ ਸੁਨੀਤਾ ਰਾਣੀ ਅਤੇ ਦੋ ਛੋਟੇ ਬੱਚੇ ਬੇਹੱਦ ਪ੍ਰੇਸ਼ਾਨ ਹਨ। ਇਸ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਉਨ੍ਹਾਂ ਦੇ ਬੇਹੱਦ ਗੰਭੀਰ ਹਾਲਤ ਵਿੱਚ ਬਿਮਾਰ ਜਵਾਈ ਰਵੀ ਕਾਂਤ ਸ਼ਰਮਾ ਦਾ ਇਲਾਜ ਅਮਰੀਕਾ ਵਿੱਚ ਹੀ ਕਰਵਾਇਆ ਜਾਵੇ ਤਾਂ ਜੋ ਉਹ ਜਲਦੀ ਠੀਕ ਹੋ ਸਕਣ। ਰਵੀ ਕਾਂਤ ਸ਼ਰਮਾ ਦੀ ਪਤਨੀ ਸੁਨੀਤਾ ਰਾਣੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਤੀ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਕਿ ਉਹ ਜਲਦੀ ਠੀਕ ਹੋ ਜਾਣ।

Advertisement

Advertisement
Advertisement