ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰੇਕ ਚੁਣੌਤੀ ਨੂੰ ਚੁਣੌਤੀ ਦੇਣਾ ਮੇਰਾ ਸੁਭਾਅ: ਨਰਿੰਦਰ ਮੋਦੀ

07:08 AM Jan 30, 2024 IST
ਵਿਦਿਆਰਥੀਆਂ ਨਾਲ ਮਿਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਨਵੀਂ ਦਿੱਲੀ, 29 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਹਰੇਕ ਚੁਣੌਤੀ ਨੂੰ ਚੁਣੌਤੀ ਦੇਣਾ’ ਉਨ੍ਹਾਂ ਦੇ ਸੁਭਾਅ ਵਿੱਚ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਹੋਰਨਾਂ ਵਾਂਗ ਗਰੀਬੀ ਜਿਹੇ ਮਸਲੇ ਨੂੰ ਮਸਲਾ ਬਣਾਈ ਰੱਖਣ ਦੀ ਥਾਂ ਇਸ ਨਾਲ ਨਜਿੱਠਣ ਦਾ ਢੰਗ ਤਰੀਕਾ ਲੱਭਿਆ। ਸ੍ਰੀ ਮੋਦੀ ਆਪਣੇ ਸਾਲਾਨਾ ਪ੍ਰੋਗਰਾਮ ‘ਪਰੀਕਸ਼ਾ ਪੇ ਚਰਚਾ’ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਹਾਲਾਤ ਤੇ ਚੁਣੌਤੀਆਂ ਨਾਲ ਸਿੱਝਣਾ ਪੈਂਦਾ ਹੈ। ਕੁਝ ਲੋਕ ਸੰਕਟ ਦੇ ਖੁ਼ਦ ਬਖ਼ੁਦ ਟਲ ਜਾਣ ਤੇ ਹਾਲਾਤ ਸੁਧਰਨ ਦੀ ਉਡੀਕ ਕਰਨ ਵਿੱਚ ਯਕੀਨ ਰੱਖਦੇ ਹਨ ਅਤੇ ਅਜਿਹੇ ਲੋਕ ਜ਼ਿੰਦਗੀ ਵਿਚ ਕੁਝ ਵੀ ਹਾਸਲ ਨਹੀਂ ਕਰ ਸਕਦੇ।
ਸ੍ਰੀ ਮੋਦੀ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ, ‘‘ਮੇਰਾ ਸੁਭਾਅ ਵੱਖਰਾ ਹੈ। ਮੈਂ ਚੁੁਣੌਤੀਆਂ ਖੁ਼ਦ ਬਖ਼ੁਦ ਟਲ ਜਾਣ ਤੇ ਹਾਲਾਤ ਆਪੇ ਸੁਧਰਨ ਦੀ ਉਡੀਕ ਵਿੱਚ ਅੱਖਾਂ ਬੰਦ ਕਰਕੇ ਨਹੀਂ ਰੱਖ ਸਕਦਾ। ਮੈਂ ਹਰੇਕ ਚੁਣੌਤੀ ਨੂੰ ਚੁਣੌਤੀ ਦਿੰਦਾ ਹਾਂ। ਮੈਨੂੰ ਨਵੀਆਂ ਚੀਜ਼ਾਂ ਸਿੱਖਣ ਤੇ ਨਵੀਆਂ ਰਣਨੀਤੀਆਂ ਵਿਕਸਤ ਕਰਨ ਦਾ ਮੌਕਾ ਮਿਲਦਾ ਹੈ, ਜੋ ਮੇਰੇ ਆਪਣੇ ਵਿਕਾਸ ਵਿਚ ਵੀ ਯੋਗਦਾਨ ਪਾਉਂਦਾ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਦੇਸ਼ ਦੇ 140 ਕਰੋੜ ਤੋਂ ਵੱਧ ਲੋਕ ਉਨ੍ਹਾਂ ਦੇ ਨਾਲ ਸਨ। ਜੇਕਰ 10 ਕਰੋੜ ਚੁਣੌਤੀਆਂ ਹਨ ਤਾਂ ਫਿਰ ਉਨ੍ਹਾਂ ਦੇ ਅਰਬਾਂ ਹੱਲ ਵੀ ਹਨ। ਉਨ੍ਹਾਂ ਕੋਵਿਡ-19 ਨਾਲ ਸਿੱਝਣ ਦੇ ਆਪਣੀ ਸਰਕਾਰ ਦੇ ਢੰਗ ਤਰੀਕੇ ਦੀ ਮਿਸਾਲ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਖੁ਼ਦ ਨੂੰ ਕਦੇ ਵੀ ਇਕੱਲਿਆਂ ਮਹਿਸੂਸ ਨਹੀਂ ਕੀਤਾ...ਮੈਂ ਹਮੇਸ਼ਾ ਮਹਿਸੂਸ ਕਰਦਾ ਹਾਂ ਮੇਰਾ ਦੇਸ਼ ਯੋਗ ਤੇ ਸਮਰੱਥ ਹੈ ਅਤੇ ਅਸੀਂ ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਸਰ ਕਰ ਲਵਾਂਗੇ। ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ 140 ਕਰੋੜ ਲੋਕ ਹਨ ਤੇ ਉਹ ਇਨ੍ਹਾਂ ਚੁਣੌਤੀਆਂ ਨਾਲ ਨਜਿੱਠ ਲੈਣਗੇ ਪਰ ਮੈਨੂੰ ਸਭ ਤੋਂ ਮੂਹਰੇ ਲੱਗਣਾ ਹੋਵੇਗਾ। ਜੇਕਰ ਕੁਝ ਵੀ ਗ਼ਲਤ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਲਵਾਂਗਾ।’’ ਸ੍ਰੀ ਮੋਦੀ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਉਹ ਆਪਣੀ ਊਰਜਾ ਦੇਸ਼ ਦੀ ਸਮਰੱਥਾ ਨੂੰ ਵਿਕਸਤ ਕਰਨ ਲਈ ਲਾ ਰਹੇ ਹਨ ਕਿਉਂਕਿ ਇਸ ਨਾਲ ਚੁਣੌਤੀਆਂ ਨੂੰ ਚੁਣੌਤੀਆਂ ਦੇਣ ਦੀ ਤਾਕਤ ਨੂੰ ਹੱਲਾਸ਼ੇਰੀ ਮਿਲੇਗੀ। ਉਨ੍ਹਾਂ ਕਿਹਾ ਕਿ ਹਰੇਕ ਸਰਕਾਰ ਨੂੰ ਗਰੀਬੀ ਦੀ ਚੁਣੌਤੀ ਨਾਲ ਸਿੱਝਣਾ ਪੈਂਦਾ ਹੈ ਪਰ ਉਹ ਡਰ ਕੇ ਇਸ ਦੇ ਦੁਆਲੇ ਨਹੀਂ ਬੈਠੇ ਰਹੇ ਤੇ ਇਸ ਦੀ ਥਾਂ ਇਸ ਨਾਲ ਸਿੱਝਣ ਦਾ ਤਰੀਕਾ ਲੱਭਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਕੱਲਿਆਂ ਗਰੀਬੀ ਖ਼ਤਮ ਨਹੀਂ ਕਰ ਸਕਦੀ ਤੇ ਇਸ ਨੂੰ ਉਦੋਂ ਹੀ ਕਾਬੂ ਕੀਤਾ ਜਾ ਸਕਦਾ ਹੈ ਜਦੋਂ ਹਰੇਕ ਗਰੀਬ ਵਿਅਕਤੀ ਦ੍ਰਿੜ ਇਰਾਦੇ ਨਾਲ ਕਦਮ ਪੁੱਟੇ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ 25 ਕਰੋੜ ਲੋਕ ਗਰੀਬੀ ’ਚੋਂ ਬਾਹਰ ਨ ਿਕਲੇ ਹਨ। ਉਨ੍ਹਾਂ ਕਿਹਾ, ‘‘ਗਰੀਬਾਂ ਦੇ ਸੁਫ਼ਨੇ ਪੂਰੇ ਕਰਨੇ, ਉਨ੍ਹਾਂ ਨੂੰ ਪੱਕੇ ਮਕਾਨ, ਪਖਾਨੇ, ਸਿੱਖਿਆ ਸਹੂਲਤਾਂ, ਸਿਹਤ ਬੀਮਾ, ਪਾਣੀ...ਆਦਿ ਦੇਣੇ ਮੇਰੀ ਜ਼ਿੰਮੇਵਾਰੀ ਹੈ...ਜੇਕਰ ਮੈਂ ਉਨ੍ਹਾਂ ਨੂੰ ਰੋਜ਼ਮੱਰ੍ਹਾ ਦੀਆਂ ਚੁਣੌਤੀਆਂ ਨਾਲ ਲੜਨ ਤੋਂ ਆਜ਼ਾਦੀ ਦੇਵਾਂਗਾ ਤੇ ਸਮਰੱਥ ਬਣਾਵਾਂਗਾ, ਉਨ੍ਹਾਂ ਨੂੰ ਲੱਗੇਗਾ ਕਿ ਗਰੀਬੀ ਚਲੀ ਗਈ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਮੈਂ ਕੋਈ ਗ਼ਲਤੀ ਕਰਦਾ ਹਾਂ ਤਾਂ ਇਸ ਨੂੰ ਸਬਕ ਵਜੋਂ ਲੈਂਦਾ ਹਾਂ। ਮੈਂ ਇਸ ਨੂੰ ਨਿਰਾਸ਼ਾ ਵਜੋਂ ਨਹੀਂ ਲੈਂਦਾ।’’ -ਪੀਟੀਆਈ

Advertisement

Advertisement