For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਵਿੱਚ ਧਾਰਾ 370 ਰੱਦ ਕਰਨ ਨੂੰ ਚੁਣੌਤੀ ਦੇਣਾ ਗਲਤੀ ਸੀ: ਸਜਾਦ ਲੋਨ

08:02 AM Apr 28, 2024 IST
ਸੁਪਰੀਮ ਕੋਰਟ ਵਿੱਚ ਧਾਰਾ 370 ਰੱਦ ਕਰਨ ਨੂੰ ਚੁਣੌਤੀ ਦੇਣਾ ਗਲਤੀ ਸੀ  ਸਜਾਦ ਲੋਨ
Advertisement

ਸ੍ਰੀਨਗਰ, 27 ਅਪਰੈਲ
ਪੀਪਲਜ਼ ਕਾਨਫਰੰਸ ਦੇ ਪ੍ਰਮੁੱਖ ਸਜਾਦ ਲੋਨ ਨੇ ਕਿਹਾ ਕਿ ਧਾਰਾ 370 ਨੂੰ ਰੱਦ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਾ ਇੱਕ ਗਲਤੀ ਰਹੀ ਹੋਵੇਗੀ ਪਰ ਅਜਿਹਾ ਨਾ ਕਰਨ ਨਾਲ ਜੰਮ ਕਸ਼ਮੀਰ ਦੀ ਮੁੱਖ ਧਾਰਾ ਦੀਆਂ ਪਾਰਟੀਆਂ ਲਈ ਚੀਜ਼ਾਂ ਸਿਆਸੀ ਤੌਰ ’ਤੇ ਬਦਤਰ ਹੋ ਜਾਂਦੀਆਂ। ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਬਾਰੇ ਗੱਲ ਕਰਕੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਲੋਨ ਬਾਰਾਮੂਲਾ ਸੀਟ ਤੋਂ ਲਚੋਣ ਲੜ ਰਹੇ ਹਨ। ਉਨ੍ਹਾਂ ਨੈਸ਼ਨਲ ਕਾਨਫਰੰਸ ਦੇ ‘ਇੰਡੀਆ’ ਗੱਠਜੋੜ ਦਾ ਹਿੱਸਾ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਪਾਰਟੀ ਧਾਰਾ 370 ਨੂੰ ਬਹਾਲ ਕਰਨ ਲਈ ਵਿਰੋਧੀ ਗੱਠਜੋੜ ਤੋਂ ਜਨਤਕ ਵਾਅਦਾ ਲੈਂਦੀ ਹੈ ਤਾਂ ਉਹ ਚੋਣਾਂ ਨਹੀਂ ਲੜਨਗੇ। ਸੁਪਰੀਮ ਕੋਰਟ ਨੇ ਧਾਰਾ 370 ਨੂੰ ਰੱਦ ਕਰਨ ਦੇ ਕੇਂਦਰ ਦੇ ਪੰਜ ਅਗਸਤ, 2019 ਦੇ ਫ਼ੈਸਲੇ ਨੂੰ ਪਿਛਲੇ ਸਾਲ ਬਰਕਰਾਰ ਰੱਖਿਆ ਸੀ। ਲੋਨ ਨੇ ਕਿਹਾ ਕਿ ਜੇਕਰ ਮੁੱਖ ਧਾਰਾ ਦੀਆਂ ਪਾਰਟੀਆਂ ਕਾਨੂੰਨੀ ਕਦਮ ਚੁੱਕਣ ਤੋਂ ਦੂਰ ਰਹਿੰਦੀਆਂ ਤਾਂ ਕੇਂਦਰ ਕਿਸੇ ਨੂੰ ਵੀ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਲਿਜਾਣ ਦੀ ਇਜਾਜ਼ਤ ਦੇ ਸਕਦਾ ਸੀ। ਉਨ੍ਹਾਂ ਕਿਹਾ, ‘‘ਤੁਸੀਂ ਦੇਖੋ ਕਿ ਅਸੀਂ (ਕਸ਼ਮੀਰ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ) ਇਕੱਠਿਆਂ ਕੰਮ ਕਰ ਸਕਦੇ ਸੀ ਪਰ ਉਹ ਕਿਸੇ ਹੋਰ ਨੂੰ ਸੁਪਰੀਮ ਕੋਰਟ ਜਾਣ ਤੋਂ ਨਹੀਂ ਰੋਕ ਸਕਦੇ ਸੀ। ਭਲਕੇ ਉਹ ਅਦਾਲਤ ਜਾਣ ਲਈ ਕਿਸੇ ਨੂੰ ਵੀ ਚੁਣ ਸਕਦੇ ਹਨ, ਸਾਡੇ ਦੂਰ ਰਹਿਣ ਨਾਲ ਸਿਆਸੀ ਤੌਰ ’ਤੇ ਸਾਡੇ ਲਈ ਹਾਲਾਤ ਹੋਰ ਖਰਾਬ ਹੋ ਜਾਂਦੇ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×