ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਤੇ ਭਾਜਪਾ ਨੂੰ ਕਾਂਗਰਸ ਦੇ ਮੈਨੀਫੈਸਟੋ ਵਿੱਚ ‘ਤੁਸ਼ਟੀਕਰਨ’ ਸਾਬਤ ਕਰਨ ਦੀ ਚੁਣੌਤੀ

07:28 AM Apr 24, 2024 IST

ਸ਼ਿਮਲਾ, 23 ਅਪਰੈਲ
ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਹੋਰ ਨੇਤਾਵਾਂ ਨੂੰ ਚੁਣੌਤੀ ਦਿੱਤੀ ਕਿ ਉਹ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚੋਂ ਇੱਕ ਵੀ ਅਜਿਹਾ ਪੈਰਾ ਦੱਸਣ ਜਿਸ ਤੋਂ ‘ਤੁਸ਼ਟੀਕਰਨ’ ਝਲਕਦਾ ਹੋਵੇ। ਉਹ ਮੋਦੀ ਤੇ ਭਾਜਪਾ ਵੱਲੋਂ ਕਾਂਗਰਸ ’ਤੇ ਲਾਏ ਦੋਸ਼ਾਂ ਦਾ ਜਵਾਬ ਦੇ ਰਹੇ ਸਨ ਜਿਸ ਉਨ੍ਹਾਂ ਕਿਹਾ ਸੀ ਕਿ ਇਸ ਦੇ ਚੋਣ ਮੈਨੀਫੈਸਟੋ ’ਚੋ ਤੁਸ਼ਟੀਕਰਨ ਦੀ ਝਲਕ ਮਿਲਦੀ ਹੈ ਤੇ ਜੇਕਰ ਇਹ ਪਾਰਟੀ ਸੱਤਾ ਵਿੱਚ ਆਈ ਤਾਂ ਉਹ ਲੋਕਾਂ ਦੀ ਦੌਲਤ ਦੀ ਬਰਾਬਰ ਵੰਡ ਕਰੇਗੀ ਤੇ ਮੁਸਲਮਾਨਾਂ ਨੂੰ ਐੱਸਸੀ, ਐੱਸਟੀ ਤੇ ਓਬੀਸੀ ਦੇ ਰਾਖਵੇਂਕਰਨ ਵਿੱਚੋੋਂ ਕੋਟਾ ਦੇਵੇਗੀ।
ਸੀਨੀਅਰ ਕਾਂਗਰਸੀ ਨੇਤਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦੇ ਮੈਨੀਫੈਸਟੋ ਵਿੱਚ ਇਸ ਗੱਲ ਨੂੰ ਉਭਾਰਿਆ ਗਿਆ ਹੈ ਕਿ ਸਮਾਜਿਕ ਅਤੇ ਆਰਥਿਕ ਨਾਬਰਾਬਰੀ ਹੈ ਅਤੇ ਪਾਰਟੀ ਦਾ ਟੀਚਾ ਸਮਾਜ ਦੇ ਹਰ ਵਰਗ ਨੂੰ ਨਿਆਂ ਦਿਵਾਉਣਾ ਹੈ, ਭਾਵੇਂ ਉਹ ਕਿਸੇ ਧਰਮ ਦਾ ਹੋਵੇ। ਚਿਦੰਬਰਮ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਉਹ ਚੋਣ ਮਨੋਰਥ ਪੱਤਰ ’ਚ ਇੱਕ ਪੈਰਾਗ੍ਰਾਫ਼ ਦੱਸਣ ਜਿਸ ਤੋਂ ਇਹ ਸਿੱਟਾ ਨਿਕਲਦਾ ਹੋਵੇ ਕਿ ਅਸੀਂ ਕਿਸੇ ਵਰਗ ਦਾ ਤੁਸ਼ਟੀਕਰਨ ਕਰ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਸਭ ਤੋਂ ਵੱਧ ਪ੍ਰਭਾਵਿਤ ਲੋਕ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਅਤੇ ਗਰੀਬ ਵਰਗ ਦੇ ਹਨ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ। ਇਸ ਦਾ ਅਰਥ ਹੈ ਗਰੀਬ ਹਿੰਦੂ, ਮੁਸਲਿਮ, ਈਸਾਈ ਤੇ ਸਿੱਖ। ਅਸੀਂ ਕਹਿ ਰਹੇ ਹਾਂ ਕਿ ਅਸੀਂ ਹਰ ਵਰਗ ਨੂੰ ਨਿਆਂ ਦਿਵਾਵਾਂਗੇ।’’ ਕਾਂਗਰਸੀ ਨੇਤਾ ਨੇ ਕਿਹਾ, ‘‘ਜੇਕਰ ਨਿਆਂ ਦਿਵਾਉਣ ਨੂੰ ਤੁਸ਼ਟੀਕਰਨ ਸਮਝਿਆ ਜਾਂਦਾ ਹੈ ਤਾਂ ਅਜਿਹਾ ਹੀ ਸਹੀ।’’ ਉਨ੍ਹਾਂ ਆਖਿਆ ਕਿ ਲੋਕਾਂ ਨੂੰ ਕਾਂਗਰਸ ਦਾ ਚੋਣ ਮਨੋਰਥ ਪੱਤਰ ਪ੍ਰਭਾਵਸ਼ਾਲੀ ਲੱਗ ਰਿਹਾ ਹੈ ਤੇ ਇਸ ਕਰਕੇ ਭਾਜਪਾ ਨੂੰ ਸਾੜਾ ਹੋ ਰਿਹਾ ਹੈ, ਕਿਉਂਕਿ ਸੱਤਾਧਾਰੀ ਪਾਰਟੀ ਦੇ ਮੈਨੀਫੈਸਟੋ ਵਿੱਚ ‘‘ਕੁਝ ਵੀ ਨਹੀਂ’’ ਹੈ। ਕਾਂਗਰਸ ਦੇ ਮੈਨੀਫੈਸਟੋ ਦੀਆਂ ਪੂਰੇ ਦੇਸ਼ ’ਚ ਗੱਲਾਂ ਹੋ ਰਹੀਆਂ ਹਨ। -ਪੀਟੀਆਈ

Advertisement

ਭਾਜਪਾ ਦੇ 400 ਸੀਟਾਂ ਜਿੱਤਣ ’ਤੇ ਵਿਅੰਗ ਕੱਸਿਆ

ਮੋਦੀ ਦੇ 400 ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ’ਤੇ ਵਿਅੰਗ ਕੱਸਦਿਆਂ ਪੀ. ਚਿਦੰਬਰਮ ਨੇ ਕਿਹਾ ਕਿ ਭਾਜਪਾ ਤਾਮਿਲਨਾਡੂ ’ਚ 25 ਸੀਟਾਂ ਤੇ ਕੇਰਲਾ ’ਚ 20 ਸੀਟਾਂ ’ਤੇ ਚੋਣ ਲੜ ਰਹੀ ਹੈ ਅਤੇ ‘‘ਸਾਰੀਆਂ ਸੀਟਾਂ ’ਤੇ ਹਾਰ ਜਾਵੇਗੀ।’’ ਉਨ੍ਹਾਂ ਪ੍ਰਧਾਨ ਮੰਤਰੀ ’ਤੇ ਚੁਟਕੀ ਲੈਂਦਿਆਂ ਕਿਹਾ, ‘‘ਤੁਹਾਨੂੰ ਕਿਥੋਂ 400 ਸੀਟਾਂ ਮਿਲਣਗੀਆਂ? ਜੇਕਰ ਉਹ ਕਿਸੇ ਹੋਰ ਦੇਸ਼ ਤੋਂ ਚੋਣਾਂ ਲੜਨ ਦੀ ਸਕੀਮ ਘੜ ਰਹੇ ਹੋਣ ਤਾਂ ਵੱਖਰੀ ਗੱਲ ਹੈੈ?

Advertisement
Advertisement
Advertisement