ਗੌਰਵ ਯਾਦਵ ਦੀ ਡੀਜੀਪੀ ਵਜੋਂ ਨਿਯੁਕਤੀ ਨੂੰ ਚੁਣੌਤੀ
08:06 AM Oct 30, 2023 IST
ਟ੍ਰਿਬਿਊਨ ਨਿਉੂਜ਼ ਸਰਵਿਸ
ਚੰਡੀਗੜ੍ਹ, 29 ਅਕਤੂਬਰ
ਪੰਜਾਬ ਦੇ ਸੀਨੀਅਰ ਆਈਪੀਐਸ ਅਧਿਕਾਰੀ ਵੀ.ਕੇ. ਭਾਵੜਾ ਨੇ ਗੌਰਵ ਯਾਦਵ ਦੀ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤੀ ਨੂੰ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਚੰਡੀਗੜ੍ਹ ਦੇ ਬੈਂਚ ਅੱਗੇ ਚੁਣੌਤੀ ਦਿੱਤੀ ਹੈ। ਭਾਵੜਾ ਦੀ ਅਰਜ਼ੀ ਟ੍ਰਿਬਿਊਨਲ ਅੱਗੇ 30 ਅਕਤੂਬਰ ਨੂੰ ਸੁਣਵਾਈ ਲਈ ਸੂਚੀਬੱਧ ਹੋਈ ਹੈ। ਭਾਵੜਾ ਨੇ ਕਿਹਾ ਕਿ ਉਹ 1987 ਬੈਚ ਦਾ ਆਈਪੀਐੱਸ ਅਧਿਕਾਰੀ ਹੈ। ਉਸ ਕੋਲ 35 ਸਾਲਾਂ ਤੋਂ ਵੱਧ ਦਾ ਸੇਵਾ ਰਿਕਾਰਡ ਹੈ ਉਨ੍ਹਾਂ ਨੂੰ ਘੱਟੋ-ਘੱਟ ਦੋ ਸਾਲਾਂ ਲਈ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਚੋਣਾਂ ਤੋਂ ਬਾਅਦ ਨਵੀਂ ਸਰਕਾਰ ਨੇ ਅਹੁਦੇ ਦਾ ਚਾਰਜ ਛੱਡਣ ਲਈ ਦਬਾਅ ਪਾਇਆ ਸੀ।
Advertisement
Advertisement