ਦੇਰ ਰਾਤ ਤੱਕ ਬਾਰ ਖੋਲ੍ਹਣ ਵਾਲਿਆਂ ਦਾ ਚਲਾਨ
07:00 AM Jun 17, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 16 ਜੂਨ
ਆਬਕਾਰੀ ਵਿਭਾਗ ਵੱਲੋਂ ਨਿਯਮਾਂ ਦੀ ਉਲੰਘਣਾ ਕਰ ਕੇ ਦੇਰ ਰਾਤ ਤੱਕ ਸ਼ਰਾਬ ਪਰੋਸਣ ਵਾਲੇ ਬਾਰ, ਕਲੱਬ, ਹੋਟਲ, ਰੇਸਤਰਾਂ ਅਤੇ ਢਾਬਾ ਮਾਲਕਾਂ ਖ਼ਿਲਾਫ਼ ਸਿਕੰਜਾ ਕੱਸਿਆ ਗਿਆ ਹੈ। ਸ਼ਨਿੱਚਰਵਾਰ ਦੀ ਰਾਤ ਨੂੰ ਵਿਭਾਗ ਵੱਲੋਂ ਸ਼ਹਿਰ ਦੇ ਕਲੱਬਾਂ, ਬਾਰ ਅਤੇ ਰੇਸਤਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਵੀਆਈਪੀ ਰੋਡ ’ਤੇ ਟ੍ਰਿਪਲ ਸੀ ਪਲਾਜ਼ਾ ਦੀ 15ਵੀਂ ਮੰਜ਼ਿਲ ’ਤੇ ਸਥਿਤ ਕੂਲ ਮਾਈਂਡ ਬਾਰ ਨਿਰਧਾਰਤ ਸਮੇਂ ਤੋਂ ਬਾਅਦ ਖੁੱਲ੍ਹਾ ਸੀ। ਇਸ ਦਾ ਵਿਭਾਗ ਵੱਲੋਂ ਚਲਾਨ ਕੀਤਾ ਗਿਆ। ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਕਲੱਬ, ਬਾਰ ਅਤੇ ਰੇਸਤਰਾਂ ਨਿਯਮਾਂ ਦੀ ਉਲੰਘਣਾ ਕਰ ਕੇ ਦੇਰ ਰਾਤ ਤੱਕ ਸ਼ਰਾਬ ਪਿਲਾ ਰਹੇ ਹਨ। ਇਸ ਨੂੰ ਲੈ ਕੇ ਜਾਂਚ ਕੀਤੀ ਗਈ। ਇਸ ਦੌਰਾਨ ਕੂਲ ਮਾਈਂਡ ਦਾ ਚਲਾਨ ਕੀਤਾ ਗਿਆ।
Advertisement
Advertisement