For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ 613 ਸਕੂਲੀ ਬੱਸਾਂ ਦੇ ਚਲਾਨ

10:16 AM Apr 19, 2024 IST
ਪੁਲੀਸ ਵੱਲੋਂ 613 ਸਕੂਲੀ ਬੱਸਾਂ ਦੇ ਚਲਾਨ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਟੋਹਾਣਾ, 18 ਅਪਰੈਲ
ਇੱਥੇ ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਪੁਲੀਸ ਨੇ 613 ਬੱਸਾਂ ਦੀ ਚੈਕਿੰਗ ਕੀਤੀ ਅਤੇ ਇਸ ਦੌਰਾਨ 3.57 ਲੱਖ ਰੁਪਏ ਦੇ ਚਲਾਨ ਕੀਤੇ ਗਏ। ਜ਼ਿਕਰਯੋਗ ਹੈ ਕਿ ਇੱਥੇ ਹਫ਼ਤਾ ਪਹਿਲਾਂ ਈਦ ਦੀ ਛੁੱਟੀ ਵਾਲੇ ਦਿਨ ਹੋਏ ਸਕੂਲੀ ਬੱਸ ਹਾਦਸੇ ਵਿੱਚ 6 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਪੁਲੀਸ ਅਧਿਕਾਰੀਆਂ ਨੇ ਸਕੂਲੀ ਬੱਸਾਂ ਦੀ ਚੈਕਿੰਗ ਦੇ ਆਦੇਸ਼ ਦਿੱਤੇ ਸਨ।
ਹਰਿਆਣਾ ਸਕੂਲ ਐਸੋਸੀਏਸ਼ਨ ਨੇ ਦੋਸ਼ ਲਾਇਆ ਹੈ ਕਿ ਸੋਮਵਾਰ ਨੂੰ 1429 ਸਕੂਲ ਬੱਸਾਂ ਦੀ ਪੁਲੀਸ ਵੱਲੋਂ ਜਾਂਚ ਕੀਤੀ ਗਈ ਜਿਸ ਵਿੱਚ 613 ਬੱਸਾਂ ਦੇ 3.57 ਲੱਖ ਦੇ ਜੁਰਮਾਨੇ ਦੇ ਚਲਾਨ ਕੀਤੇ ਗਏ । ਇਸ ਦੌਰਾਨ 119 ਨਿੱਜੀ ਸਕੂਲ ਬੱਸਾਂ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਥਾਣਿਆਂ ਵਿੱਚ ਬੰਦ ਕਰ ਦਿੱਤੀਆਂ। ਨਿੱਜੀ ਸਕੂਲ ਮਾਲਕ ਸਰਕਾਰ ਦੀ ਇਸ ਕਾਰਵਾਈ ਤੋਂ ਖਫ਼ਾ ਨਜ਼ਰ ਆ ਰਹੇ ਹਨ। ਰੋਸ ਵਜੋਂ ਸੂਬੇ ਦੇ ਪੰਜ ਜ਼ਿਲ੍ਹਿਆਂ ਫਤਿਹਾਬਾਦ, ਸਿਰਸਾ, ਸੋਨੀਪਤ, ਝੱਜਰ ਤੇ ਕੈਥਲ ਦੇ ਨਿੱਜੀ ਸਕੂਲ ਮਾਲਕਾਂ ਨੇ ਪਹਿਲੀ ਤੋਂ ਬਾਰ੍ਹਵੀਂ ਤੱਕ ਸਕੂਲ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ।
ਸਕੂਲ ਮਾਲਕਾਂ ਨੇ ਦੋਸ਼ ਲਾਇਆ ਕਿ ਸਰਕਾਰੀ ਰੈਲੀਆਂ ਜੋ ਮਹੀਨੇ ਵਿੱਚ ਦੋ ਤੇ ਤਿੰਨ ਵਾਰ ਹੋਈਆਂ ਪੁਲੀਸ ਨੇ ਜਬਰੀ ਇਹੀ ਸਕੂਲੀ ਬੱਸਾਂ ਕਬਜ਼ੇ ਵਿੱਚ ਲੈ ਕੇ ਬਗੈਰ ਤੇਲ ਪਾਣੀ ਦਿੱਤੇ ਕੰਮ ਲਈ ਲਈਆਂ ਸਨ ਤੇ ਹੁਣ ਉਹੀ ਪੁਲੀਸ ਉਨ੍ਹਾਂ ਬੱਸਾਂ ਨੂੰ ਕੰਡਮ ਦੱਸ ਕੇ ਕਬਜ਼ੇ ਵਿੱਚ ਲੈ ਰਹੀ ਹੈ। ਸੰਸਦੀ ਚੋਣਾਂ ਤੋਂ ਥੋੜ੍ਹੇ ਦਿਨ ਪਹਿਲਾਂ ਪੁਲੀਸ ਵੱਲੋਂ ਕੀਤੀ ਜਾ ਰਹੀ ਸਖ਼ਤ ਕਾਰਵਾਈ ਤੋਂ ਸਕੂਲ ਮਾਲਕਾਂ ਤੇ ਵਿਦਿਆਰਥੀਆਂ ਦੇ ਮਾਪੇ ਖਫ਼ਾ ਹਨ। ਉਧਰ, ਇਸ ਕਾਰਵਾਈ ਦਾ ਸਿੱਧਾ ਅਸਰ ਭਾਜਪਾ ਉਮੀਦਵਾਰਾਂ ’ਤੇ ਪੈਣ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×