For the best experience, open
https://m.punjabitribuneonline.com
on your mobile browser.
Advertisement

ਚੱਕੀ ਪੁਲ 20 ਮਹੀਨੇ ਮਗਰੋਂ ਖੁੱਲ੍ਹਿਆ

07:49 AM Mar 30, 2024 IST
ਚੱਕੀ ਪੁਲ 20 ਮਹੀਨੇ ਮਗਰੋਂ ਖੁੱਲ੍ਹਿਆ
ਆਵਾਜਾਈ ਖੁੱਲ੍ਹਣ ਦੀ ਖੁਸ਼ੀ ਵਿੱਚ ਲੱਡੂ ਵੰਡਦੇ ਹੋਏ ਸਰਪੰਚ ਪ੍ਰਦੀਪ ਮਨਹਾਸ ਅਤੇ ਹਰਿਆਲ ਬਾਜ਼ਾਰ ਦੇ ਦੁਕਾਨਦਾਰ।
Advertisement

ਐੱਨਪੀ ਧਵਨ
ਪਠਾਨਕੋਟ, 29 ਮਾਰਚ
ਪੰਜਾਬ-ਹਿਮਾਚਲ ਨੂੰ ਲਿੰਕ ਕਰਨ ਵਾਲੇ ਚੱਕੀ ਦਰਿਆ ਉਪਰ ਬਣਿਆ ਨੈਸ਼ਨਲ ਹਾਈਵੇਅ ਵਾਲਾ ਅੰਤਰਰਾਜੀ ਪੁਲ ਕਰੀਬ 20 ਮਹੀਨਿਆਂ ਬਾਅਦ ਹੈਵੀ ਟਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਦੋਹਾਂ ਸੂਬਿਆਂ ਦੇ ਲੋਕਾਂ ਅੰਦਰ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਅਤੇ ਉਨ੍ਹਾਂ ਖੁਸ਼ੀ ਪ੍ਰਗਟ ਕਰਦੇ ਹੋਏ ਲੱਡੂ ਵੰਡੇ। ਇਸ ਤਰ੍ਹਾਂ ਹੁਣ ਸਕੂਲੀ, ਯਾਤਰੀ ਬੱਸਾਂ ਅਤੇ ਟਰੱਕਾਂ ਦੀ ਆਵਾਜ਼ਾਈ ਇਸ ਪੁਲ ਤੋਂ ਬਹਾਲ ਹੋ ਗਈ ਹੈ।
ਜਾਣਕਾਰੀ ਦਿੰਦੇ ਹੋਏ ਪੁਲ ਦੇ ਉਰਲੇ ਪਾਸੇ ਪੈਂਦੇ ਪੰਜਾਬ ਦੇ ਪਿੰਡ ਹਰਿਆਲ ਦੇ ਸਰਪੰਚ ਪ੍ਰਦੀਪ ਮਨਹਾਸ, ਵਿਜੇ ਸ਼ਰਮਾ, ਮਹਿੰਦਰ ਸਿੰਘ, ਓਮ ਦੱਤ ਸ਼ਰਮਾ ਅਤੇ ਮੁਲਖ ਰਾਜ ਨੇ ਦੱਸਿਆ ਕਿ ਅਗਸਤ 2022 ਨੂੰ ਚੱਕੀ ਦਰਿਆ ਵਿੱਚ ਆਏ ਹੜ੍ਹ ਨਾਲ ਸੜਕੀ ਪੁਲ ਦੇ ਪਿੱਲਰ ਨੰਬਰ-1 ਅਤੇ 2 ਨੂੰ ਨੁਕਸਾਨ ਪੁੱਜਿਆ ਸੀ ਤੇ ਇਨ੍ਹਾਂ ਦੀਆਂ ਨੀਹਾਂ ਹੇਠੋਂ ਜ਼ਮੀਨ ਖਿਸਕ ਗਈ ਸੀ। ਇਸ ਕਾਰਨ ਪੁਲ ਉਪਰੋਂ ਵਾਹਨਾਂ ਦਾ ਲੰਘਣਾ ਬੰਦ ਕਰ ਦਿੱਤਾ ਗਿਆ ਸੀ। ਲਾਂਘਾ ਬੰਦ ਹੋ ਜਾਣ ਨਾਲ ਦੁਕਾਨਦਾਰਾਂ ਅਤੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਸਕੂਲੀ ਅਤੇ ਯਾਤਰੀ ਬੱਸਾਂ ਦੀ ਆਵਾਜਾਈ ਖੋਲ੍ਹੇ ਜਾਣ ਨਾਲ ਦੋਹਾਂ ਰਾਜਾਂ ਦੇ ਲੋਕਾਂ ਖਾਸ ਕਰਕੇ ਸਕੂਲੀ ਬੱਚਿਆਂ ਅਤੇ ਰੋਜ਼ਾਨਾ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਣ-ਆਉਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਪੁਲ ਨੂੰ ਖੋਲ੍ਹੇ ਜਾਣ ਤੇ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਦੋਹਾਂ ਰਾਜਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×