ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੱਕ ਸ਼ਕੂਰ ਦੀ ਸੁਸਾਇਟੀ ਵੱਲੋਂ ਅੱਗ ਬੁਝਾਊ ਟੈਂਕਰ ਲੋਕਾਂ ਨੂੰ ਸਮਰਪਿਤ

11:04 AM Sep 02, 2024 IST
ਪਿੰਡ ਚੱਕ ਸ਼ਕੂਰ ਵਿੱਚ ਸੁਸਾਇਟੀ ਦੇ ਮੈਂਬਰ ਮੀਟਿੰਗ ਕਰਦੇ ਹੋਏ।

ਪੱਤਰ ਪ੍ਰੇਰਕ
ਭੋਗਪੁਰ, 1 ਸਤੰਬਰ
ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਪਿੰਡ ਚੱਕ ਸ਼ਕੂਰ ਨੇ ਅੱਗ ਬੁਝਾਊ-ਕਮ-ਪਾਣੀ ਵਾਲਾ ਟੈਂਕਰ ਖਰੀਦ ਕੇ ਪਿੰਡ ਤੇ ਇਲਾਕੇ ਦੀ ਲੋੜ ਨੂੰ ਪੂਰਾ ਕੀਤਾ ਹੈ। ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਰਣਧੀਰ ਸਿੰਘ ਰੰਧਾਵਾ ਅਤੇ ਜਸਵਿੰਦਰ ਸਿੰਘ ਭੰਗੂ ਕਾਨੂੰਨਗੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁੁਸਾਇਟੀ ਵੱਲੋਂ ਕਿਸਾਨ ਮੋਰਚਿਆਂ ਵਿੱਚ ਜਾਣ ਲਈ ਗੱਡੀਆਂ ਦਾ ਪ੍ਰਬੰਧਕ ਅਤੇ ਰਾਸ਼ਨ ਭੇਜਿਆ ਜਾਂਦਾ ਹੈੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਨੂੰ ਪਿੰਡ ਵਾਸੀ ਆਪਣੀ ਮਰਜ਼ੀ ਨਾਲ ਵਿਤੀ ਸਹਾਇਤਾ ਕਰਦੇ ਹਨ ਪਰ ਪ੍ਰਮੁੱਖ ਸੇਵਾ ਐਨਆਰਆਈ ਭਰਾਵਾਂ ਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਿੰਡ ਵਿੱਚ ਰਹਿ ਰਹੇ ਗੁੱਜਰਾਂ ਦੇ ਕੁਲ ਨੂੰ ਅੱਗ ਲੱਗਣ ਕਾਰਨ ਉਨ੍ਹਾਂ ਬਹੁਤ ਸਾਰੇ ਪਸ਼ੂ ਮਰ ਗਏ ਸਨ। ਸੁਸਾਇਟੀ ਨੇ ਗੁੱਜਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਿਸ ਨਾਲ ਉਸ ਨੇ ਆਪਣਾ ਦੁਬਾਰਾ ਗੁਜ਼ਾਰਾ ਸ਼ੁਰੂ ਕੀਤਾ ਅਤੇ ਫਿਰ ਸੁਸਾਇਟੀ ਨੇ ਅੱਗ ਬੁਝਾਊ-ਕਮ-ਪਾਣੀ ਵਾਲਾ ਟੈਂਕਰ ਖ਼ਰੀਦਣ ਦਾ ਨਿਰਣਾ ਲਿਆ ਸੀ।

Advertisement

Advertisement