ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਨਾਭਾ ਜੇਲ੍ਹ ’ਚ ਲੜਕੀਆਂ ਨਾਲ ਮੁਲਾਕਾਤ
07:54 AM Oct 02, 2024 IST
ਨਿੱਜੀ ਪੱਤਰ ਪ੍ਰੇਰਕ
ਨਾਭਾ, 1 ਅਕਤੂਬਰ
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚ ਬੰਦ ਇਮੀਗ੍ਰੇਸ਼ਨ ਤੇ ਕਾਲ ਸੈਂਟਰ ’ਚ ਕੰਮ ਕਰਦੀਆਂ ਰਹੀਆਂ 32 ਲੜਕੀਆਂ ਨਾਲ ਮੁਲਾਕਾਤ ਕੀਤੀ ਤੇ ਹੋਰ ਮਹਿਲਾ ਬੰਦੀਆਂ ਦੀਆਂ ਵੀ ਮੁਸ਼ਕਲਾਂ ਸੁਣੀਆਂ। ਉਨ੍ਹਾਂ ਜੇਲ੍ਹ ਪ੍ਰਸ਼ਾਸਨ ਤੋਂ ਮਹਿਲਾ ਬੰਦੀਆਂ ਤੇ ਉਨ੍ਹਾਂ ਨਾਲ ਰਹਿ ਰਹੇ ਬੱਚਿਆਂ ਦੀ ਗਿਣਤੀ, ਉਨ੍ਹਾਂ ਦੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ। ਚੇਅਰਪਰਸਨ ਨੇ ਦੱਸਿਆ ਕਿ ਇਹ ਲੜਕੀਆਂ ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਉਤਰਾਖੰਡ, ਮੁੰਬਈ, ਮਨੀਪੁਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਪੰਜਾਬ ਆਦਿ ਸੂਬਿਆਂ ਤੋਂ ਹਨ ਜੋ ਕਾਲ ਅਤੇ ਇਮੀਗ੍ਰੇਸ਼ਨ ਸੈਂਟਰ ’ਚ ਕੰਮ ਕਰਦੀਆਂ ਸਨ। ਕੰਪਨੀਆਂ ਫ਼ਰਜ਼ੀ ਹੋਣ ’ਤੇ ਪੁਲੀਸ ਨੇ ਇਨ੍ਹਾਂ ਕੁੜੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੀ ਮਦਦ ਲਈ ਕਮਿਸ਼ਨ ਆਪਣੀ ਭੂਮਿਕਾ ਨਿਭਾਏਗਾ।
Advertisement
Advertisement