For the best experience, open
https://m.punjabitribuneonline.com
on your mobile browser.
Advertisement

ਚੇਅਰਮੈਨ ਰਾਜੇਸ਼ ਗੁੱਜਰ ਤੇ ਸਰਪੰਚ ਸੁਸ਼ੀਲ ਕੁਮਾਰ ਕਾਂਗਰਸ ਵਿੱਚ ਸ਼ਾਮਲ

08:45 AM Aug 21, 2024 IST
ਚੇਅਰਮੈਨ ਰਾਜੇਸ਼ ਗੁੱਜਰ ਤੇ ਸਰਪੰਚ ਸੁਸ਼ੀਲ ਕੁਮਾਰ ਕਾਂਗਰਸ ਵਿੱਚ ਸ਼ਾਮਲ
ਸਾਬਕਾ ਮੰਤਰੀ ਅਸ਼ੋਕ ਅਰੋੜਾ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ। -ਫੋਟੋ: ਸਤਨਾਮ ਸਿੰਘ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਅਗਸਤ
ਕਾਂਗਰਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਕੁਰੂਕਸ਼ੇਤਰ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਤੇ ਜੋਤੀ ਸਰ ਦੇ ਸਾਬਕਾ ਸਰਪੰਚ ਰਾਜੇਸ਼ ਗੁੱਜਰ ਤੇ ਪਿੰਡ ਮਿਰਜਾਪੁਰ ਦੇ ਮੌਜੂਦਾ ਸਰਪੰਚ ਸੁਸ਼ੀਲ ਕੁਮਾਰ ਆਪਣੇ ਹਜ਼ਾਰਾਂ ਸਮਰਥਕਾਂ ਸਣੇ ਭਾਜਪਾ ਨੂੰ ਅਲਵਿਦਾ ਕਹਿ ਕੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਥਾਨੇਸਰ ਨਗਰ ਪਰਿਸ਼ਦ ਦੇ 27 ਵਾਰਡ ਦੀ ਚੋਣ ਲੜ ਚੁੱਕੇ ਪ੍ਰਵੀਨ ਸ਼ਰਮਾ, ਸਾਬਕਾ ਸਰਪੰਚ ਦਿਆਲ ਪੁਰ ਰਾਜੇਸ਼, ਵੀ ਆਪਣੇ ਸਮਰਥਕਾਂ ਸਣੇ ਭਾਜਪਾ ਦਾ ਪੱਲਾ ਫੜ ਲਿਆ ਹੈ। ਪਿੰਡ ਜੋਤੀਸਰ ਕੀਤੀ ਜਨਸਭਾ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ। ਅਰੋੜਾ ਨੂੰ ਜਨ ਸਭਾ ਵਾਲੀ ਥਾਂ ਤੇ ਢੋਲ ਨਗਾਰਿਆਂ ਨਾਲ ਸੈਂਕੜੇ ਨੌਜਆਨਾਂ ਨੇ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਪਾਰਟੀ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਲਿਆਏ। ਅਰੋੜਾ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚ ਬਦਲਾਅ ਦੀ ਲਹਿਰ ਚਲ ਰਹੀ ਹੈ।
ਲੋਕ ਭਾਜਪਾ ਦੀਆਂ ਜਨ ਵਿਰੋਧੀ ਨੀਤੀਆਂ ਤੋਂ ਦੁਖੀ ਹਨ ਤੇ ਉਨ੍ਹਾਂ ਨੇ ਕਾਂਗਰਸ ਨੂੰ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਕਰਮਚਾਰੀਆਂ, ਗੈਸਟ ਟੀਚਰ, ਆਂਗਨਵਾੜੀ ਵਰਕਰਾਂ ਤੇ ਸਾਰੇ ਵਰਗਾਂ ਨੂੰ ਸੋਟੀਆਂ ਨਾਲ ਕੁੱਟਆ ਹੈ। ਪਿਛਲੇ 10 ਸਾਲ ਤੋਂ ਹਰ ਵਰਗ ਭਾਜਪਾ ਸਰਕਾਰ ਦੀ ਕਾਰਜ ਪ੍ਰਣਾਲੀ ਤੋਂ ਤੰਗ ਹੈ। ਉਨ੍ਹਾਂ ਕਿਹਾ ਕਿ ਥਾਨੇਸਰ ਦੇ ਵਿਧਾਇਕ ਤੇ ਰਾਜ ਮੰਤਰੀ ਸੁਭਾਸ਼ ਸੁਧਾ ਥਾਨੇਸਰ ਦੇ ਵਿਕਾਸ ਦੇ ਨਾਂ ’ਤੇ ਪੰਜ ਹਜ਼ਾਰ ਕਰੋੜ ਖਰਚ ਹੋਣ ਦਾ ਦਾਅਵਾ ਕਰਦੇ ਹਨ ਪਰ ਇਥੇ ਵਿਕਾਸ ਦੇ ਨਾਂ ਤੇ ਇਕ ਇੱਟ ਵੀ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿਚ ਕਾਂਗਰਸ ਦੇ ਪੱਖ ਵਿੱਚ ਲਹਿਰ ਚਲ ਰਹੀ ਹੈ ਤੇ ਸੂਬੇ ਵਿਚ ਭਾਰੀ ਬਹੁਮੱਤ ਨਾਲ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਇੰਮਪਰੂਵ ਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਜਲੇਸ਼ ਸ਼ਰਮਾ, ਸੁਭਾਸ਼ ਪਾਲੀ, ਰਾਕੇਸ਼ ਸੈਣੀ, ਕੁਲਦੀਪ ਢਿੱਲੋਂ, ਸੁਭਾਸ਼ ਪਲਵਲ ਨੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸਵਾਗਤ ਕੀਤਾ।

Advertisement
Advertisement
Author Image

joginder kumar

View all posts

Advertisement
×