ਚੇਅਰਮੈਨ ਜੀਦਾ ਵੱਲੋਂ ਗੰਨੇ ਦੇ ਪਿੜਾਈ ਸੀਜ਼ਨ ਦਾ ਉਦਘਾਟਨ
08:57 AM Dec 04, 2024 IST
Advertisement
ਬਠਿੰਡਾ:
Advertisement
ਦੀ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਵਿੱਚ ਗੰਨੇ ਦੇ ਪਿੜਾਈ ਸੀਜ਼ਨ 2024-25 ਦਾ ਉਦਘਾਟਨ ਐਡਵੋਕੇਟ ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈੱਡ ਪੰਜਾਬ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਸਮੇਂ ਕਿਸੇ ਵੀ ਕਿਸਾਨ ਦੀ ਬਕਾਇਆ ਰਾਸ਼ੀ ਬਾਕੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੜਾਈ ਸੀਜ਼ਨ ਦੌਰਾਨ ਬਿਨਾਂ ਕਿਸੇ ਭੇਦਭਾਵ ਤੋਂ ਗੰਨਾ ਪੀੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਿੱਲ ਵਿੱਚ ਕਿਸਾਨ ਘਰ ਬਣਾਇਆ ਗਿਆ ਹੈ, ਜਿਸ ਵਿੱਚ ਬੈੱਡ, ਗੱਦੇ, ਪਖਾਨਾ ਵਗੈਰਾ ਮੌਜੂਦ ਹੈ ਅਤੇ ਘੱਟੋ-ਘੱਟ ਭਾਅ ‘ਤੇ ਭੋਜਨ ਦੇਣ ਲਈ ਕੰਟੀਨ ਵੀ ਹੈ। ਇਸ ਮੌਕੇ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਮੂੰਡੀਆ, ਜਨਰਲ ਮੈਨੇਜਰ ਬੁੱਢੇਵਾਲ ਅਨੁਰਾਗ ਕੁਆਤਰਾ, ਡਾਇਰੈਕਟਰਜ਼ ਹਾਜ਼ਰ ਸਨ।-ਨਿੱਜੀ ਪੱਤਰ ਪ੍ਰੇਰਕ
Advertisement
Advertisement