ਚੇਅਰਮੈਨ ਵੱਲੋਂ ਨਹਿਰੀ ਖਾਲਾਂ ਦੇ ਕੰਮ ਦੀ ਜਾਂਚ
07:46 AM Dec 27, 2024 IST
ਪੱਤਰ ਪ੍ਰੇਰਕ
ਲਹਿਰਾਗਾਗਾ, 26 ਦਸੰਬਰ
ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੀ ਹਦਾਇਤ ’ਤੇ ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਡਾ. ਸੀਸਪਾਲ ਆਨੰਦ ਨੇ ਹਲਕਾ ਲਹਿਰਾਗਾਗਾ ਦੇ ਪਿੰਡਾਂ ਵਿੱਚ 1 ਕਰੋੜ 43 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਨਹਿਰੀ ਖਾਲਾਂ ਦੇ ਕੰਮਾਂ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ 1534 ਏਕੜ ਰਕਬੇ ਨੂੰ ਨਹਿਰੀ ਪਾਣੀ ਲਗਾਉਣ ਲਈ ਪਿੰਡ ਅੜਕਵਾਸ ਤੋਂ ਚੰਗਾਲੀਵਾਲਾ ਨੂੰ ਜਾਂਦੇ ਖੇਤਾਂ ਵਿੱਚ ਖਾਲ ਦੀ ਜਾਂਚ ਕੀਤੀ ਗਈ ਅਤੇ ਨਿਰਮਾਣ ਅਧੀਨ ਚੱਲ ਰਹੇ ਕੰਮਾਂ ਉੱਪਰ ਆਪਣੀ ਸੰਤੁਸ਼ਟੀ ਪ੍ਰਗਟਾਈ ਗਈ। ਇਸ ਮੌਕੇ ਨਹਿਰੀ ਵਿਭਾਗ ਦੇ ਐੱਸਡੀਓ ਹਰਪ੍ਰੀਤ ਸਿੰਘ, ਜੇਈ ਪਰਮਿੰਦਰ ਸਿੰਘ, ਜ਼ਿਲ੍ਹੇਦਾਰ ਮਲਕੀਤ ਸਿੰਘ, ਮਾਸਟਰ ਰਮੇਸ਼ ਕੁਮਾਰ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੀਸਪਾਲ ਗਰਗ ਤੇ ਰਾਕੇਸ਼ ਕੁਮਾਰ ਗਰਗ ਵੀ ਹਾਜ਼ਰ ਸਨ।
Advertisement
Advertisement