For the best experience, open
https://m.punjabitribuneonline.com
on your mobile browser.
Advertisement

ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲਾਂ ਲਾਈਆਂ

07:49 AM Jun 10, 2024 IST
ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲਾਂ ਲਾਈਆਂ
ਛਬੀਲ ਵਰਤਾਉਂਦੇ ਹੋਏ ਪਾਲਮ ਵਿਹਾਰ ਵਾਸੀ।
Advertisement

ਪੱਤਰ ਪ੍ਰੇਰਕ
ਪਾਇਲ, 9 ਜੂਨ
ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਪਿੰਡ ਜੀਰਖ ਦੀ ਮੁੱਖ ਸੜਕ ’ਤੇ ਪਿੰਡ ਦੇ ਨੌਜਵਾਨਾਂ ਤੇ ਗੁਰਦੁਆਰਾ ਗੁਰੂ ਰਵਿਦਾਸ ਸਾਹਿਬ ਪੱਤੀ ਬੇਗਮਪੁਰਾ ਸਿਆੜ ਵੱਲੋਂ ਠੰਢੇ-ਮਿੱਠੇ ਜਲ ਤੇ ਜਲ ਜੀਰੇ ਦੀ ਛਬੀਲ ਲਗਵਾਈ ਗਈ। ਇਸ ਵਿੱਚ ਅਤਿ ਦੀ ਗਰਮੀ ਤੋਂ ਰਾਹਤ ਪਾਉਣ ਲਈ ਗੁਰਦੁਆਰਾ ਰਾੜਾ-ਸਾਹਿਬ ਨੂੰ ਨਤਮਸਤਕ ਹੋਣ ਵਾਲੀ ਸੰਗਤ ਤੇ ਰਾਹਗੀਰ ਨੂੰ ਜਲ ਛਕਾਇਆ ਗਿਆ। ਇਸ ਮੌਕੇ ਜੀਰਖ ਤੋਂ ਪ੍ਰਧਾਨ ਸੁਖਪਾਲ ਸਿੰਘ, ਕੁਲਦੀਪ ਸਿੰਘ, ਰਾਮ ਰਤਨ ਸਿੰਘ, ਮੰਤਰੀ ਸਿੰਘ, ਗੁਰਦੀਪ ਸਿੰਘ, ਮੋਹਣ ਸਿੰਘ ਪੰਚ, ਬਿੱਕਰ ਸਿੰਘ ਸੋਖਲ, ਬਲਰਾਜ ਸਿੰਘ, ਪਰਦੀਪ ਸਿੰਘ, ਜਵਰਾਜ ਸਿੰਘ, ਰਾਜਵੀਰ ਸਿੰਘ, ਹਰਮਨਦੀਪ ਸਿੰਘ ਅਤੇ ਸਿਆੜ ਤੋਂ ਦਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਬੰਗੜ, ਸਰਬਜੀਤ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਜਗਦੀਸ਼ ਸਿੰਘ, ਮਨਮੀਤ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਸਥਾਨਕ ਪਾਲਮ ਵਿਹਾਰ ਵਾਸੀਆਂ ਵੱਲੋਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਮੇਨ ਗੇਟ ਪਾਲਮ ਵਿਹਾਰ, ਪੱਖੋਵਾਲ ਰੋਡ ਲੁਧਿਆਣਾ ਵਿੱਚ ਲਗਾਈ ਗਈ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਪਾਲਮ ਵਿਹਾਰ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ, ਪਾਲਮ ਵਿਹਾਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×