For the best experience, open
https://m.punjabitribuneonline.com
on your mobile browser.
Advertisement

ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲਾਈ

08:03 AM Jun 13, 2024 IST
ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲਾਈ
ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਛਕਾਉਂਦੇ ਹੋਏ ਬੱਚੇ। -ਫੋਟੋ: ਓਬਰਾਏ
Advertisement

ਖੰਨਾ: ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਥੋਂ ਦੀ ਓਜੀਐਲ ਕਲੋਨੀ ਦੇ ਬੱਚਿਆਂ ਨੇ ਰਾਹਗੀਰਾਂ ਅੱਤ ਦੀ ਗਰਮੀ ਤੋਂ ਰਾਹਤ ਦੇਣ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਾਈ। ਕਸ਼ਮੀਰ ਸਿੰਘ ਖਾਲਸਾ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਸਿੱਖ ਧਰਮ ਨਾਲ ਜੋੜਿਆ ਜਾਵੇ ਤਾਂ ਜੋ ਉਹ ਭਵਿੱਖ ਵਿਚ ਗੌਰਵਮਈ ਇਤਿਹਾਸਕ ਵਿਰਸੇ ਦੀ ਸੰਭਾਲ ਕਰ ਸਕਣ। ਇਸ ਮੌਕੇ ਮਨਜੀਤ ਸਿੰਘ ਮੰਨਾ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ ਸੋਨੂੰ, ਸੁਰਿੰਦਰ ਕਥੂਰੀਆ, ਕੁਲਵੰਤ ਸਿੰਘ, ਪੁਖਰਾਜ ਸਿੰਘ, ਅਮਨਪ੍ਰੀਤ ਸਿੰਘ, ਗੁਰਦਰਸ਼ਨ ਸਿੰਘ, ਚੰਦਰ ਕੁਮਾਰ, ਨਰੇਸ਼ ਕੁਮਾਰ, ਹਰਮਿੰਦਰ ਸਿੰਘ, ਧੀਰਾ ਸਿੰਘ, ਕ੍ਰਿਸ਼ਨ ਵਰਮਾ, ਮਨੋਜ ਵਰਮਾ, ਨਵੀਨ ਵਰਮਾ, ਰਾਮਪਾਲ ਸ਼ਰਮਾ, ਸਰਵੇਸ਼ ਕੁਮਾਰ, ਸਾਹਿਬ ਜੋਤ, ਸਮਰਿਧੀ, ਜਪਨੂਰ, ਫਤਹਿ, ਗੁਰਸੀਰਤ, ਅਮਨਜੋਤ, ਸਮਰ ਵੀਰ, ਧਰੁਵ, ਤਨਵੀਰ, ਸਿਮਰਪ੍ਰੀਤ, ਗੁਰਜੋਤ ਅਤੇ ਸੁਖਵਿੰਦਰ ਕੌਰ ਨੇ ਸੇਵਾ ਨਿਭਾਈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×