ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤੀ ਚੋਣਾਂ ’ਚੋਂ ਜੇਤੂ ਰਹੀਆਂ ਪੰਚਾਇਤਾਂ ਨੂੰ ਸਰਟੀਫਿਕੇਟ ਵੰਡੇ

07:46 AM Oct 25, 2024 IST
ਸਰਪੰਚ ਰੇਸ਼ਮਪਾਲ ਸਿੰਘ ਮਹੋਲੀ ਅਤੇ ਸਰਪੰਚ ਬਹਾਦਰ ਸਿੰਘ ਢਿੱਲੋਂ ਨੂੰ ਸਰਟੀਫਿਕੇਟ ਦਿੰਦੇ ਹੋਏ ਅਧਿਕਾਰੀ। -ਫੋਟੋ: ਚੀਮਾ

ਪੱਤਰ ਪ੍ਰੇਰਕ
ਸੰਦੌੜ, 24 ਅਕਤੂਬਰ
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੰਤ ਅਤਰ ਸਿੰਘ ਖਾਲਸਾ ਕਾਲਜ ਵਿੱਚ ਪ੍ਰੀਜਾਈਡਿੰਗ ਅਫ਼ਸਰ ਅਮਨਦੀਪ ਸਿੰਘ ਚੀਮਾ, ਜਸਵਿੰਦਰ ਸਿੰਘ ਕੁਠਾਲਾ ਅਤੇ ਹਰਵਿੰਦਰ ਸਿੰਘ ਨੱਥੋਹੇੜੀ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿੱਚੋਂ ਜੇਤੂ ਸਰਪੰਚਾਂ ਅਤੇ ਪੰਚਾਂ ਨੂੰ ਸਰਟੀਫਿਕੇਟ ਦਿੱਤੇ ਗਏ। ਪੰਚਾਇਤੀ ਚੋਣਾਂ ਵਿੱਚੋਂ ਜੇਤੂ ਰਹੇ ਸਰਪੰਚ ਮਨਜਿੰਦਰ ਕੌਰ ਮਾਨ, ਸਰਪੰਚ ਰੇਸ਼ਮਪਾਲ ਸਿੰਘ ਮਹੋਲੀ ਖੁਰਦ, ਸਰਪੰਚ ਬਹਾਦਰ ਸਿੰਘ ਢਿੱਲੋਂ ਸਰਪੰਚ ਅਬਦੁੱਲਾਪੁਰ ਚੁਹਾਣੇ, ਸਰਪੰਚ ਕੁਲਵੰਤ ਕੌਰ ਕਲਿਆਣ, ਸਰਪੰਚ ਪਰਮਜੀਤ ਕੌਰ, ਸਰਪੰਚ ਗੁਰਮੀਤ ਕੌਰ ਫੌਜੇਵਾਲ, ਸਰਪੰਚ ਸੁਖਵੀਰ ਸਿੰਘ ਮਹੋਲੀ ਕਲਾਂ ਨੂੰ ਸਰਟੀਫਿਕੇਟ ਦਿੱਤੇ ਗਏ।
ਇਸੇ ਤਰ੍ਹਾਂ ਸਰਪੰਚ ਗੁਰਮੁੱਖ ਸਿੰਘ ਗਰੇਵਾਲ ਫਰਵਾਲ਼ੀ, ਸਰਪੰਚ ਬਲਵਿੰਦਰ ਕੌਰ ਚੱਕ ਸੇਖੂਪੁਰ ਕਲਾਂ, ਸਰਪੰਚ ਬਲਜੀਤ ਕੌਰ ਚੱਕ ਖੁਰਦ, ਸਰਪੰਚ ਬਲਵੀਰ ਸਿੰਘ ਕਸਬਾ ਭੁਰਾਲ, ਸਰਪੰਚ ਬਹਾਦਰ ਸਿੰਘ ਦੁੱਲਮਾਂ, ਸਰਪੰਚ ਯੁਗਰਾਜ ਸਿੰਘ ਸ਼ੇਰਗੜ੍ਹ ਚੀਮਾ, ਸਰਪੰਚ ਚਰਨਜੀਤ ਕੌਰ, ਸਰਪੰਚ ਰਾਜਿੰਦਰ ਕੌਰ ਸਮੇਤ ਜੇਤੂ ਰਹੇ ਪੰਚਾਂ ਨੂੰ ਸਰਟੀਫਿਕੇਟ ਦਿੱਤੇ ਗਏ।

Advertisement

Advertisement