ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਖਲਾਈ ਕੈਂਪ ਦੀਆਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ

08:45 AM Aug 13, 2024 IST
ਸਿਖਿਆਰਥਣਾਂ ਨੂੰ ਸਰਟੀਫਿਕੇਟ ਵੰਡਦੇ ਹੋਏ ਨੁਮਾਇੰਦੇ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਅਗਸਤ
ਪਿੰਡ ਰਾਮ ਸ਼ਰਨ ਮਾਜਰਾ ਦੀ ਪੰਚਾਇਤ ਵੱਲੋਂ ਪਿੰਡ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਟੇਲਰਿੰਗ, ਸਿਲਾਈ ਕਢਾਈ ਤੇ ਬਿਊਟੀਸ਼ੀਅਨ ਦਾ ਦੋ ਮਹੀਨੇ ਦਾ ਸਿਖਲਾਈ ਕੈਂਪ ਮੁਕੰਮਲ ਹੋ ਗਿਆ। ਇਸ ਸਿਖਲਾਈ ਕੈਂਪ ਵਿੱਚ ਪਿੰਡ ਦੀਆਂ 40 ਮਹਿਲਾਵਾਂ ਨੇ ਹਿੱਸਾ ਲਿਆ। ਅੱਜ ਕੈਂਪ ਦੇ ਆਖਾਰ ਦਿਨ ਇੱਕ ਪ੍ਰੋਗਰਾਮ ਕਰਵਾ ਕੇ ਸਿਖਲਾਈ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਔਰਤਾਂ ਨੂੰ ਸੰਬੋਧਨ ਕਰਦਿਆਂ ਸਰਪੰਚ ਨੁਮਾਇੰਦੇ ਓਮ ਪ੍ਰਕਾਸ਼ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਦੀ ਲੋੜ ਹੈ ਤੇ ਸਰਕਾਰੀ ਨੌਕਰੀਆਂ ਲਈ ਭੱਜਣ ਦੀ ਬਜਾਏ ਆਪਣਾ ਕਾਰੋਬਾਰ ਕਰ ਕੇ ਆਤਮ ਨਿਰਭਰ ਬਣਨਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਅਬਾਦੀ ਵਧਣ ਕਾਰਨ ਨੌਕਰੀਆਂ ਸੀਮਤ ਹੋ ਗਈਆਂ ਹਨ, ਜੋ ਹਰ ਕਿਸੇ ਨੂੰ ਮਿਲਣੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਦੀ ਘਾਟ ਕਾਰਨ ਇਕ ਸਿਖਿਅਤ ਕਾਰੀਗਰ ਨੂੰ ਚੰਗਾ ਪੈਸਾ ਮਿਲ ਸਕਦਾ ਹੈ ਤੇ ਉਹ ਆਪਣੇ ਪਰਿਵਾਰ ਦਾ ਵਧੀਆਂ ਗੁਜ਼ਾਰਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇਲੈਕਟ੍ਰੀਸ਼ਨ, ਪਲੰਬਰ, ਮੋਟਰ ਮਕੈਨਿਕ ਤੇ ਹੋਰ ਹੁਨਰਮੰਦ ਕਾਮਿਆਂ ਦੀ ਘਾਟ ਹੈ। ਜੇ ਇਨ੍ਹਾਂ ਕੰਮਾਂ ਲਈ ਨੌਜਵਾਨ ਪੀੜੀ ਅੱਗੇ ਆਏ ਤਾਂ ਉਨ੍ਹਾਂ ਲਈ ਕੰਮ ਦੀ ਕਮੀ ਨਹੀਂ ਰਹੇਗੀ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰੀ ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਆਪਣਾ ਰੁਜ਼ਗਾਰ ਅਪਨਾਉਣ ਤੇ ਚੰਗੀ ਆਮਦਨ ਕਰ ਸਕਦੇ ਹਨ। ਇਸ ਮੌਕੇ ਸਿਲਾਈ, ਕਢਾਈ ਇੰਸਟਕਟਰ ਮੀਨਾ ਦੇਵੀ, ਬਿਊਟੀਸ਼ੀਅਨ ਇੰਟਕਟਰ ਸਿਮਰਨ, ਬਲੈਤੀ ਰਾਮ ,ਬਲੇਸ਼ ਦੇਵੀ, ਵੇਦਪਾਲ, ਸ਼ਸ਼ੀ ਕਾਂਤ, ਰਿੰਕੂ, ਰਾਜੀਵ ਕੁਮਾਰ ਮੌਜੂਦ ਸਨ।

Advertisement

Advertisement
Advertisement