ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਾਖਾ ਕਾਲਜ ਨੂੰ ਈਕੋ-ਫਰੈਂਡਲੀ ਸੰਸਥਾ ਦਾ ਸਰਟੀਫਿਕੇਟ

10:00 AM Sep 16, 2024 IST
ਕਾਲਜ ਪ੍ਰਬੰਧਕਾਂ ਤੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਮੁੱਖ ਅਧਿਕਾਰੀ। -ਫ਼ੋਟੋ: ਗਿੱਲ

ਗੁਰੂਸਰ ਸੁਧਾਰ, ਮੁੱਲਾਂਪੁਰ: ਸਮਾਜਿਕ ਸੁਰੱਖਿਆ ਅਤੇ ਵਾਤਾਵਰਨ ਮੰਤਰਾਲੇ ਅਧੀਨ ਨੈਸ਼ਨਲ ਟਰੱਸਟ ਵੱਲੋਂ 30 ਦਿਨਾਂ ਵਾਤਾਵਰਨ ਮੁੜ ਸੁਰਜੀਤ ਮੁਕਾਬਲਿਆਂ ਦੇ ਆਖ਼ਰੀ ਦਿਨ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ ਨੂੰ ਈਕੋ ਫਰੈਂਡਲੀ ਸੰਸਥਾ ਦਾ ਸਰਟੀਫਿਕੇਟ ਨਾਲ ਸਨਮਾਨ ਕੀਤਾ ਗਿਆ। ਕੌਮੀ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਮਰੱਥ ਸ਼ਰਮਾ ਵੱਲੋਂ ਕਾਲਜ ਦੇ ਵਾਤਾਵਰਨ ਪ੍ਰਤੀ ਯੋਗਦਾਨ ਲਈ ਇਹ ਸਰਟੀਫਿਕੇਟ ਕਾਲਜ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਹਾਸਲ ਕੀਤਾ। ਡਾ. ਪਰਵੀਨ ਲਤਾ ਅਤੇ ਪ੍ਰੋਫੈਸਰ ਤੇਜਿੰਦਰ ਪਾਲ ਕੌਰ ਨੂੰ ਯੋਗ ਅਗਵਾਈ ਲਈ ਗ੍ਰੀਨ ਗਾਈਡ ਸਰਟੀਫਿਕੇਟ ਮਿਲਿਆ। ਪ੍ਰਿੰਸੀਪਲ ਡਾ. ਅਵਤਾਰ ਸਿੰਘ ਨੂੰ ਈਕੋ ਦੂਰ-ਦਰਸ਼ੀ ਸਰਟੀਫਿਕੇਟ ਦਿੱਤਾ ਗਿਆ। -ਪੱਤਰ ਪ੍ਰੇਰਕ

Advertisement

Advertisement