For the best experience, open
https://m.punjabitribuneonline.com
on your mobile browser.
Advertisement

ਲਾਇਲਪੁਰ ਖ਼ਾਲਸਾ ਕਾਲਜ ਵਿੱਚ ਵਜ਼ੀਫਿਆਂ ਦੀ ਵੰਡ ਸਬੰਧੀ ਸਮਾਗਮ

07:51 AM May 03, 2024 IST
ਲਾਇਲਪੁਰ ਖ਼ਾਲਸਾ ਕਾਲਜ ਵਿੱਚ ਵਜ਼ੀਫਿਆਂ ਦੀ ਵੰਡ ਸਬੰਧੀ ਸਮਾਗਮ
ਐੱਨਸੀਸੀ ਸਕਾਲਰਸ਼ਿਪ ਵੰਡ ਸਮਾਗਮ ਦੀ ਤਸਵੀਰ। -ਫੋਟੋ: ਮਲਕੀਅਤ ਸਿੰਘ
Advertisement

ਪੱਤਰ ਪ੍ਰੇਰਕ
ਜਲੰਧਰ, 2 ਮਈ
ਇਥੋਂ ਦੇ ਲਾਇਲਪੁਰ ਖਾਲਸਾ ਕਾਲਜ ਐੱਨਸੀਸੀ ਯੂਨਿਟ ਨੇ 2 ਪੰਜਾਬ ਬਟਾਲੀਅਨ ਦੇ ਸਹਿਯੋਗ ਨਾਲ ਯੋਗ ਕੈਡਿਟਾਂ ਨੂੰ ਸਨਮਾਨਿਤ ਕਰਨ ਲਈ ਕੈਡਿਟ ਵੈਲਫ਼ੇਅਰ ਸੁਸਾਇਟੀ ਸਕਾਲਰਸ਼ਿਪ ਵੰਡ ਸਮਾਗਮ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਐੱਨਸੀਸੀ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜੈ ਤਿਵਾੜੀ, ਸੈਨਾ ਮੈਡਲ, ਕਰਨਲ ਵਿਨੋਦ ਜੋਸ਼ੀ ਅਤੇ ਐੱਨਸੀਸੀ ਸੰਸਥਾ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਕਾਲਜ ਵਿੱਚ ਆਉਣ ’ਤੇ ਸਵਾਗਤ ਕੀਤਾ। ਸਮਾਗਮ ਦੌਰਾਨ ਬ੍ਰਿਗੇਡੀਅਰ ਅਜੈ ਤਿਵਾੜੀ ਨੇ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਤੇ ਹੁਨਰ ਨਿਰਮਾਣ ਵਿੱਚ ਐੱਨਸੀਸੀ ਦੀ ਭੂਮਿਕਾ ਅਤੇ ਮਹੱਤਤਾ ਉੱਤੇ ਜ਼ੋਰ ਦਿੱਤਾ। ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿੱਚ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਕੈਡਿਟਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਨਾਲ-ਨਾਲ ਆਪਣੀ ਪੜ੍ਹਾਈ ਅਤੇ ਐੱਨਸੀਸੀ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਰਹਿਣ ਲਈ ਪ੍ਰੇਰਿਆ। ਕਰਨਲ ਵਿਨੋਦ ਜੋਸ਼ੀ ਨੇ ਕੈਡਿਟਾਂ ਨੂੰ ਜੀਵਨ ਵਿੱਚ ਹੋਰ ਉਚਾਈਆਂ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਇਨਾਮ ਵੰਡ ਸਮਾਗਮ ਵਿੱਚ ਅਕਾਦਮਿਕ ਯੋਗਤਾ, ਲੀਡਰਸ਼ਿਪ, ਥਲ ਸੈਨਾ ਕੈਂਪ, ਗਣਤੰਤਰ ਅਤੇ ਸੁਤੰਤਰਤਾ ਦਿਵਸ ਅਤੇ ਐੱਨਸੀਸੀ ਦੀਆਂ ਹੋਰ ਸਬੰਧਤ ਗਤੀਵਿਧੀਆਂ ਤੇ ਸ਼੍ਰੇਣੀਆਂ ਸ਼ਾਮਲ ਸਨ। ਸਮਾਗਮ ਦੀ ਸਮਾਪਤੀ ਲੈਫਟੀਨੈਂਟ ਕਰਨਬੀਰ ਸਿੰਘ ਦੇ ਧੰਨਵਾਦ ਮਤੇ ਨਾਲ ਹੋਈ ਜਿਨ੍ਹਾਂ ਨੇ ਸਕਾਲਰਸ਼ਿਪ ਵੰਡ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×