For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਸੁਖਪਾਲ ਸਿੰਘ ਸੰਘੇੜਾ ਦੀ ਬਰਸੀ ਮੌਕੇ ਸਮਾਗਮ

07:32 AM Jun 25, 2024 IST
ਸ਼ਹੀਦ ਸੁਖਪਾਲ ਸਿੰਘ ਸੰਘੇੜਾ ਦੀ ਬਰਸੀ ਮੌਕੇ ਸਮਾਗਮ
ਸ਼ਹੀਦ ਸੁਖਪਾਲ ਸਿੰਘ ਸੰਘੇੜਾ ਨੂੰ ਸ਼ਰਧਾਂਜਲੀਆਂ ਭੇਟ ਕਰਨ ਮੌਕੇ ਪਰਿਵਾਰਕ ਮੈਂਬਰ। -ਫੋਟੋ: ਨੀਲੇਵਾਲਾ
Advertisement

ਪੱਤਰ ਪ੍ਰੇਰਕ
ਜ਼ੀਰਾ, 24 ਜੂਨ
ਫੌਜ ਦੀ ਨੌਕਰੀ ਦੌਰਾਨ ਜੰਮੂ ਕਸ਼ਮੀਰ ਵਿੱਚ ਦੇਸ਼ ਦੀ ਖਾਤਿਰ ਦੁਸ਼ਮਣਾਂ ਨਾਲ ਲੜਦੇ ਹੋਵੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਫੌਜੀ ਜਵਾਨ ਸੁਖਪਾਲ ਸਿੰਘ ਸੰਘੇੜਾ ਦੀ ਅੱਜ 24ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਸੋਢੀਵਾਲਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਾਠ ਦੇ ਭੋਗ ਪਾਏ ਗਏ, ਉਪਰੰਤ ਬਲਜੀਤ ਸਿੰਘ ਭਿੰਡਰਾਂ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਸ਼ਹੀਦਾਂ ਦੀਆਂ ਵਾਰਾਂ ਸੁਣਾਈਆਂ ਅਤੇ ਸ਼ਹੀਦ ਸੁਖਪਾਲ ਸਿੰਘ ਸੰਘੇੜਾ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਸ਼ਹੀਦ ਸੁਖਪਾਲ ਸਿੰਘ ਸੰਘੇੜਾ ਦੇ ਭਰਾ ਜੁਗਰਾਜ ਸਿੰਘ ਸੰਘੇੜਾ ਸੁਪਰਡੈਂਟ ਐੱਸਡੀਐੱਮ ਦਫਤਰ ਜ਼ੀਰਾ ਅਤੇ ਸੁਖਮੰਦਰ ਸਿੰਘ ਸੰਘੇੜਾ ਤੋਂ ਇਲਾਵਾ ਹਾਜ਼ਰ ਸੰਗਤ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਰਾਜੇਸ਼ ਢੰਡ, ਸਤਪਾਲ ਸਿੰਘ, ਰੋਬਿਨ ਸਚਦੇਵਾ, ਗੁਰਜੀਤ ਸਿੰਘ ਰੀਡਰ, ਤਰਸੇਮ ਸਿੰਘ ,ਪਰਮਜੀਤ ਸਿੰਘ ,ਸੁਰਿੰਦਰ ਸਿੰਘ, ਨਸੀਬ ਸਿੰਘ, ਅਮਰਜੀਤ ਸ਼ਰਮਾ, ਕੁਲਵਿੰਦਰ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪਰਿਸ਼ਦ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement