ਸਾਹਿਬਜ਼ਾਦਿਆਂ ਦੀ ਯਾਦ ’ਚ ਸਮਾਗਮ
09:11 AM Dec 23, 2024 IST
ਮਾਨਸਾ: ਅਲਪਾਈਨ ਪਬਲਿਕ ਸਕੂਲ ਮਾਨਸਾ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਬੱਚਿਆਂ ਵੱਲੋਂ ਇੱਕ ਸਪੈਸ਼ਲ ਅਸੈਂਬਲੀ ਕਰਵਾਈ ਗਈ, ਜਿਸ ਵਿੱਚ ਕੁਇੱਜ਼, ਭਾਸ਼ਣ, ਕਵਿਤਾ, ਮੁਕਾਬਲੇ ਤੇ ਸ਼ਬਦ ਗਾਇਣ ਮੁਕਾਬਲੇ ਕਰਵਾਏ ਗਏ। ਸਕੂਲੀ ਬੱਚਿਆਂ ਵੱਲੋਂ ਸ਼ਹਿਰ ਵਿੱਚ ਰੈਲੀ ਕੱਢਦਿਆਂ ਇੱਕ ਨੁਕੜ ਨਾਟਕ ਰਾਹੀਂ ਸੱਚ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ। ਮਾਨਸਾ ਸ਼ਹਿਰ ਵਿੱਚ ਜਾ ਕੇ ਬੱਚਿਆਂ ਨੇ ‘ਨੇਕੀ ਦੀ ਦੁਕਾਨ’ ਲਾਈ, ਜਿਸ ਵਿੱਚ ਬੱਚਿਆਂ ਨੇ ਲੋੜਵੰਦ ਲੋਕਾਂ ਨੂੰ ਕੱਪੜੇ, ਬੂਟ ਅਤੇ ਬੱਚਿਆਂ ਨੂੰ ਕਿਤਾਬਾਂ ਦਾਨ ਕੀਤੀਆਂ। ਬੱਚਿਆਂ ਦੇ ਇਸ ਨੇਕ ਕੰਮ ਵਿੱਚ ਸਕੂਲ ਦੇ ਅਧਿਆਪਕਾਂ ਨੇ ਵੀ ਯੋਗਦਾਨ ਦਿੱਤਾ। ਇਸ ਦੌਰਾਨ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਕਵਿਤਾ ਗਾਇਣ, ਲੇਖ ਰਚਨਾ ਤੇ ਪੋਸਟਰ ਮੁਕਾਬਲੇ ਕਰਵਾਏ। ਬੱਚਿਆਂ ਨੂੰ ਫ਼ਿਲਮ ‘ਚਾਰ ਸਾਹਿਬਜ਼ਾਦੇ’ ਵੀ ਦਿਖਾਈ ਗਈ। -ਪੱਤਰ ਪ੍ਰੇਰਕ
Advertisement
Advertisement