ਬੀਐੱਸਐੱਫ ਜਵਾਨਾਂ ਦੇ ਸਨਮਾਨ ’ਚ ਸਮਾਗਮ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 12 ਨਵੰਬਰ
ਰਿਆਤ ਬਾਹਰਾ ਐਜੂਕੇਸ਼ਨ ਸਿਟੀ ਵਿੱਚ ਬੀਐੱਸਐੱਫ ਦੇ ਜਵਾਨਾਂ ਦੇ ਸਨਮਾਨ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਬੀਐੱਸਐੱਫ ਜਵਾਨਾਂ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਬਲਿਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੈਨਿਕ ਹੀ ਦੇਸ਼ ਦੀ ਅਸਲ ਤਾਕਤ ਹਨ। ਇਸ ਦੌਰਾਨ ਜਵਾਨਾਂ ਨੇ ਕੈਂਪਸ ਦੇ ਸਾਰੇ ਕਾਲਜਾਂ ਦਾ ਦੌਰਾ ਕੀਤਾ ਅਤੇ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨਾਲ ‘ਆਈ ਲਵ ਮਾਈ ਇੰਡੀਆ’ ਦੀ ਧੁਨ ’ਤੇ ਡਾਂਸ ਕੀਤਾ। ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਪ੍ਰੋਗਰਾਮ ’ਚ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਉਨ੍ਹਾਂ ਜਵਾਨਾਂ ਦੀ ਨਿਰਸਵਾਰਥ ਸੇਵਾ ਅਤੇ ਸਾਹਸ ਦੀ ਸ਼ਲਾਘਾ ਕੀਤੀ।
ਡਾ. ਕੁਲਦੀਪ ਵਾਲੀਆ ਨੇ ਸਟੇਜ ਸੰਚਾਲਨ ਕੀਤਾ। ਇਸ ਦੌਰਾਨ ਮਿਊਜ਼ੀਕਲ ਚੇਅਰ ਅਤੇ ਬਲੂਨ ਗੇਮ ਬਸਟਰ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਸੈਨਿਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੈਨਿਕਾਂ ਨੂੰ ਮੈਡਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਆਰ ਐੱਨ ਸਿੰਘ, ਡਾ. ਪੱਲਵੀ ਪੰਡਿਤ, ਡਾ. ਹਰਦੀਪ ਸਿੰਘ, ਡਾ. ਮੰਜੂ ਠਾਕੁਰ, ਡਾ. ਵਿਭਾ ਚਾਵਲਾ, ਪ੍ਰੋ. ਰਾਜ ਕਿਰਨ ਅਤੇ ਪ੍ਰੋ. ਮਨਪ੍ਰੀਤ ਭਾਟੀਆ ਆਦਿ ਹਾਜ਼ਰ ਸਨ।