ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ’ਵਰਸਿਟੀ ਵਿੱਚ ਸਮਾਗਮ ਸ਼ੁਰੂ
07:03 AM Dec 28, 2024 IST
ਸ੍ਰੀ ਫਤਹਿਗੜ੍ਹ ਸਾਹਿਬ:
Advertisement
ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਸ਼ਹੀਦੀ ਸਭਾ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਸੁਰੂਆਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪ੍ਰਿਤਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਕੀਤੀ ਜਿਨ੍ਹਾਂ ਵਿੱਚ ਗੁਰਮਤਿ ਸਾਹਿਤ ਮੇਲਾ, ਦਸਤਾਰ ਸਿਖਲਾਈ ਕੈਂਪ, ਫਿਜ਼ਿਓਥਰੈਪੀ ਕੈਂਪ, ਐੱਨਐੱਸਐੱਸ ਕੈਂਪ, ਡਾਕੂਮੈਂਟਰੀ ਸ਼ੋਅ ਅਤੇ ਗੁਰਮਤਿ ਗਿਆਨ ਚੇਤਨਾ ਆਦਿ ਸ਼ਾਮਲ ਹਨ। ਗੁਰਮਤਿ ਸਾਹਿਤ ਮੇਲੇ ਵਿੱਚ 30 ਤੋਂ ਵੱਧ ਪ੍ਰਕਾਸ਼ਕ ਨੇ ਸਟਾਲਾਂ ਲਗਾਈਆਂ। ਪੰਜਾਬੀ ਵਿਭਾਗ ਵੱਲੋਂ ਕਵੀ ਦਰਬਾਰ ਸਜਾਇਆ ਗਿਆ ਜਿਸ ਵਿੱਚ ਪ੍ਰਸਿੱਧ ਕਵੀ ਹਰਦੇਵ ਸਿੰਘ, ਕਿਰਨਪ੍ਰੀਤ ਸਿੰਘ, ਗੁਰਮੀਤ ਕੱਲਰਮਾਜਰੀ, ਹਰਦੀਪ ਮਾਖਾ, ਕਰਮ ਸਿੰਘ, ਪ੍ਰਕਾਸ਼ ਕੌਰ, ਕਰਨਦੀਪ ਕੌਰ, ਅਮਰਜੋਤ ਕੌਰ, ਗਗਨਦੀਪ ਕੌਰ, ਸੁਮਨਪ੍ਰੀਤ ਕੌਰ ਅਤੇ ਹੋਰ ਨਵੇਂ ਕਵੀਆਂ ਨੇ ਹਿੱਸਾ ਲਿਆ। ਮੰਚ ਸੰਚਾਲਨ ਡਾ. ਬਿੰਦਰ ਸਿੰਘ ਨੇ ਕੀਤਾ। ਇਸ ਮੌਕੇ ਡਿਪਟੀ ਰਜਿਸਟਰਾਰ ਜਗਜੀਤ ਸਿੰਘ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement