For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਸਮਾਗਮ

12:01 PM Sep 18, 2024 IST
ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਸਮਾਗਮ
ਢਾਡੀ ਜਥੇ ਨੂੰ ਸਨਮਾਨਦੇ ਹੋਏ ਬਾਬਾ ਪ੍ਰਭਜੀਤ ਸਿੰਘ ਕੰਦੋਵਾਲੀ ਅਤੇ ਹੋਰ। ਫੋਟੋ: ਮਿੰਟੂ
Advertisement

ਪੱਤਰ ਪ੍ਰੇਰਕ
ਚੇਤਨਪੁਰਾ, 17 ਸਤੰਬਰ
ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਚੇਤਨਪੁਰਾ ਵਿਖੇ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਅਤੇ ਬਾਬਾ ਸ਼ਿੰਗਾਰਾ ਸਿੰਘ ਕੰਦੋਵਾਲੀ ਕਾਰ ਸੇਵਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਾਲਿਆ ਦੀ ਯਾਦ ’ਚ ਬਾਬਾ ਪ੍ਰਭਜੀਤ ਸਿੰਘ ਕੰਦੋਵਾਲੀ ਵਾਲਿਆਂ ਦੀ ਰਹਿਨੁਮਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ। ਮਗਰੋਂ ਕਥਾਵਾਚਕ ਗਿਆਨੀ ਸੁਖਦੇਵ ਸਿੰਘ ਡੱਲਾ ਵੱਲੋਂ ਪੰਡਾਲ ਵਿੱਚ ਬੈਠੀ ਸੰਗਤ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ।
ਇਸ ਮੌਕੇ ਬਾਬਾ ਪ੍ਰਭਜੀਤ ਸਿੰਘ ਕਾਰ ਸੇਵਾ ਗੁਰਦੁਆਰਾ ਡੇਰਾ ਸਾਹਿਬ ਵਾਲਿਆਂ ਨੇ ਸੰਤਾਂ ਮਹਾਂਪੁਰਸ਼ਾਂ ਦੇ ਬਰਸੀ ਸਮਾਗਮ ’ਚੋ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਮੰਗਤ ਸਿੰਘ ਝਾੜ ਸਾਹਿਬ ਵਾਲਿਆ, ਭਾਈ ਜੋਗਾ ਸਿੰਘ ਕਵੀਸ਼ਰੀ ਜਥਾ, ਭਾਈ ਬੀਰ ਸਿੰਘ ਕੰਦੋਵਾਲੀ, ਭਾਈ ਦਲੇਰ ਸਿੰਘ ਚੇਤਨਪੁਰਾ, ਭਾਈ ਹਰਮੀਤ ਸਿੰਘ ਅਤੇ ਭਾਈ ਗੁਰਪ੍ਰਤਾਪ ਸਿੰਘ ਸੁੱਗਾ ਦੇ ਢਾਡੀ ਜਥੇ ਨੇ ਵੀ ਕਥਾ ਵਿਚਾਰਾਂ ਕੀਤੀਆਂ। ਇਸ ਮੌਕੇ ਬਾਬਾ ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਬਾਬਾ ਬੀਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਡੇਰਾ ਸਾਹਿਬ, ਬਾਬਾ ਬਲਜੀਤ ਸਿੰਘ ਕੰਦੋਵਾਲੀ, ਚਰਨਜੀਤ ਸਿੰਘ ਰਸੀਵਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ, ਜਰਮਨਜੀਤ ਸਿੰਘ ਮੈਨੇਜਰ, ਗੁਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਬਾਬਾ ਨਰਿੰਦਰ ਸਿੰਘ ਕੰਦੋਵਾਲੀ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement