For the best experience, open
https://m.punjabitribuneonline.com
on your mobile browser.
Advertisement

ਦਿੱਲੀ ਪੁਲੀਸ ਵੱਲੋਂ ਪਾਰਸ਼ਵਨਾਥ ਕੰਪਨੀ ਦਾ ਸੀਈਓ ਗ੍ਰਿਫ਼ਤਾਰ

07:36 AM Aug 05, 2024 IST
ਦਿੱਲੀ ਪੁਲੀਸ ਵੱਲੋਂ ਪਾਰਸ਼ਵਨਾਥ ਕੰਪਨੀ ਦਾ ਸੀਈਓ ਗ੍ਰਿਫ਼ਤਾਰ
Advertisement

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਪਾਰਸ਼ਵਨਾਥ ਦੀ ਸਹਾਇਕ ਕੰਪਨੀ ਦੇ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੰਜੀਵ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਸ਼ਾਹਦਰਾ) ਸੁਰੇਂਦਰ ਚੌਧਰੀ ਨੇ ਅੱਜ ਇੱਕ ਬਿਆਨ ਵਿੱਚ ਕਿਹਾ, ‘‘ਸ਼ਾਹਦਰਾ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਟੀਮ ਨੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਬਾਰੇ ਕੌਮੀ ਕਮਿਸ਼ਨ (ਐੱਨਸੀਡੀਆਰਸੀ) ਸਾਹਮਣੇ ਪੇਸ਼ ਨਾ ਹੋਣ ਕਾਰਨ ਸੀਈਓ ਖ਼ਿਲਾਫ਼ ਜਾਰੀ ਗ਼ੈਰ-ਜ਼ਮਾਨਤੀ ਵਾਰੰਟਾਂ ਮਗਰੋਂ ਜੈਨ ਨੂੰ ਸ਼ਨਿਚਰਵਾਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।’’ ਬਿਆਨ ਵਿੱਚ ਕਿਹਾ ਕਿ ਰਜਤ ਬੱਬਰ ਵੱਲੋਂ ਦਾਇਰ ਇੱਕ ਕੇਸ ਨਾਲ ਸਬੰਧਤ ਮਾਮਲੇ ਵਿੱਚ ਪਾਰਸ਼ਵਨਾਥ ਲੈਂਡਮਾਰਕ ਡਿਵੈਲਪਰਜ਼ ਦੇ ਸੀਈਓ ਜੈਨ ਖ਼ਿਲਾਫ਼ ਵਾਰੰਟ ਜਾਰੀ ਕੀਤਾ ਗਿਆ ਹੈ। ਬਿਆਨ ਮੁਤਾਬਕ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਬਾਰੇ ਕੌਮੀ ਕਮਿਸ਼ਨ ਵੱਲੋਂ ਜਾਰੀ ਚਾਰ ਗ਼ੈਰ-ਜ਼ਮਾਨਤੀ ਤੇ ਇੱਕ ਜ਼ਮਾਨਤੀ ਵਾਰੰਟ ਸ਼ਾਹਦਰਾ ਥਾਣੇ ਵਿੱਚ ਪੈਂਡਿੰਗ ਹਨ। -ਪੀਟੀਆਈ

Advertisement
Advertisement
Author Image

Advertisement