ਦਿੱਲੀ ਪੁਲੀਸ ਵੱਲੋਂ ਪਾਰਸ਼ਵਨਾਥ ਕੰਪਨੀ ਦਾ ਸੀਈਓ ਗ੍ਰਿਫ਼ਤਾਰ
11:23 PM Aug 04, 2024 IST
ਨਵੀਂ ਦਿੱਲੀ, 4 ਅਗਸਤ
ਦਿੱਲੀ ਪੁਲੀਸ ਨੇ ਪਾਰਸ਼ਵਨਾਥ ਦੀ ਸਹਾਇਕ ਕੰਪਨੀ ਦੇ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੰਜੀਵ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਸ਼ਾਹਦਰਾ) ਸੁਰੇਂਦਰ ਚੌਧਰੀ ਨੇ ਅੱਜ ਇੱਕ ਬਿਆਨ ਵਿੱਚ ਕਿਹਾ, ‘‘ਸ਼ਾਹਦਰਾ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਟੀਮ ਨੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਬਾਰੇ ਕੌਮੀ ਕਮਿਸ਼ਨ (ਐੱਨਸੀਡੀਆਰਸੀ) ਸਾਹਮਣੇ ਪੇਸ਼ ਨਾ ਹੋਣ ਕਾਰਨ ਸੀਈਓ ਖ਼ਿਲਾਫ਼ ਜਾਰੀ ਗ਼ੈਰ-ਜ਼ਮਾਨਤੀ ਵਾਰੰਟਾਂ ਮਗਰੋਂ ਜੈਨ ਨੂੰ ਸ਼ਨਿਚਰਵਾਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।’’ -ਪੀਟੀਆਈ
Advertisement
Advertisement
Advertisement