ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰੀ ਟੀਮਾਂ ਨੇ ਸ਼ੂਗਰ ਮਿੱਲ ਨੇੜਲੀਆਂ ਮੋਟਰਾਂ ਤੇ ਨਲਕਿਆਂ ਦੇ ਪਾਣੀ ਦੇ ਨਮੂਨੇ ਭਰੇ

07:38 AM Jan 08, 2025 IST
ਸ਼ੂਗਰ ਮਿੱਲ ਨੇੜਲੇ ਪਿੰਡ ਬਿਸ਼ਨਪੁਰ ਵਿੱਚ ਪਾਣੀ ਦੇ ਸੈਂਪਲ ਭਰਦੀ ਹੋਈ ਜਾਂਚ ਟੀਮ।

ਜਗਜੀਤ ਸਿੰਘ
ਮੁਕੇਰੀਆਂ, 7 ਜਨਵਰੀ
ਸ਼ੂਗਰ ਮਿੱਲ ਮੁਕੇਰੀਆਂ ਦੇ ਕਥਿਤ ਪ੍ਰਦੂਸ਼ਣ ਤੋਂ ਦੁਖੀ ਲੋਕਾਂ ਦੀ ਸ਼ਿਕਾਇਤ ’ਤੇ ਅੱਜ ਕੇਂਦਰੀ ਵਾਤਾਵਰਨ ਮੰਤਰਾਲੇ ਦੇ ਅਧਿਕਾਰੀ ਸ੍ਰੀ ਸੈਲਵਨ, ਕੇਂਦਰੀ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਜੇਪੀ ਮੀਨਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੁਸ਼ਿਆਰਪੁਰ ਤੋਂ ਇੰਜਨੀਅਰ ਦੀਪਕ ਚੱਢਾ ਦੀ ਅਗਵਾਈ ਹੇਠ ਸਾਂਝੀ ਟੀਮ ਵੱਲੋਂ ਸ਼ੂਗਰ ਮਿੱਲ ਮੁਕੇਰੀਆਂ ਨੇੜਲੇ ਪਿੰਡਾਂ ਵਿੱਚੋਂ ਕਥਿਤ ਪ੍ਰਦੂਸ਼ਤ ਪਾਣੀ ਦੇ ਸੈਂਪਲ ਭਰੇ ਗਏ। ਇਹ ਕਾਰਵਾਈ ਸ਼ੂਗਰ ਮਿੱਲ ਨੇੜਲੇ ਪਿੰਡ ਚੱਕ ਅੱਲਾ ਬਖ਼ਸ ਦੇ ਕਿਸਾਨ ਕੁਲਵਿੰਦਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਟੀਮ ਨੇ ਸੈਂਪਲ ਲੈ ਕੇ ਲੈਬਾਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਹਨ। ਪਿੰਡ ਚੱਕ ਅੱਲਾ ਬਖ਼ਸ ਵਾਸੀ ਕੁਲਵਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਮਿੱਲ ਪ੍ਰਬੰਧਕਾਂ ਵੱਲੋਂ ਕਥਿਤ ਜ਼ਮੀਨਦੋਜ਼ ਕੀਤੇ ਜਾ ਰਹੇ ਸ਼ੂਗਰ ਮਿੱਲ ਦੇ ਪ੍ਰਦੂਸ਼ਤ ਪਾਣੀ ਕਾਰਨ ਉਨ੍ਹਾਂ ਦੇ ਟਿਊਬਵੈੱਲ ਵਿੱਚੋਂ ਪ੍ਰਦੂਸ਼ਤ ਪਾਣੀ ਆ ਰਿਹਾ ਹੈ। ਇਸ ਕਾਰਨ ਉਸ ਦੀ ਫਸਲ ਤਬਾਹ ਹੁੰਦੀ ਜਾ ਰਹੀ ਹੈ। ਨੇੜਲੇ ਪਿੰਡ ਬਿਸ਼ਨਪੁਰ ਦੇ ਸਰਪੰਚ ਬਲਵੀਰ ਸਿੰਘ, ਨੰਬਰਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਸ਼ੂਗਰ ਮਿੱਲ ਵਿੱਚੋਂ ਨਿਕਲਦੇ ਕਥਿਤ ਗੰਦੇ ਪਾਣੀ ਕਾਰਨ ਧਰਤੀ ਹੇਠਲਾ ਪਾਣੀ ਪ੍ਰਦੂਸ਼ਤ ਹੁੰਦਾ ਜਾ ਰਿਹਾ ਹੈ। ਮਿੱਲ ਵੱਲੋਂ ਕੀਤੇ ਕਥਿਤ ਜ਼ਮੀਨਦੋਜ਼ ਬੋਰਾਂ ਕਾਰਨ ਨਲਕਿਆਂ ਤੇ ਸਬਮਰਸੀਬਲ ਬੋਰਾਂ ਵਿੱਚੋਂ ਆ ਰਿਹਾ ਗੰਦਾ ਪਾਣੀ ਪੀਣ ਕਰਕੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਪਾਣੀ ਫਿਲਟਰ ਨਾਲ ਵੀ ਸਾਫ ਨਹੀਂ ਹੁੰਦਾ ਅਤੇ ਫਿਲਟਰ ਵੀ ਮਹੀਨੇ ਮਗਰੋਂ ਪੂਰੀ ਤਰ੍ਹਾਂ ਗੰਦਗੀ ਨਾਲ ਭਰ ਜਾਂਦਾ ਹੈ। ਮਿੱਲ ਦੇ ਬੁਆਇਲਰ ਦੀ ਉੱਡਦੀ ਸੁਆਹ ਵੀ ਨੇੜਲੇ ਪਿੰਡਾਂ ਦੇ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਉਹ ਕਈ ਵਾਰ ਮਿੱਲ ਪ੍ਰਬੰਧਕਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਚੁੱਕੇ ਹਨ, ਪਰ ਮਿੱਲ ਪ੍ਰਬੰਧਕਾਂ ਦੇ ਰਸੂਖ ਅੱਗੇ ਪਿੰਡ ਵਾਲਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸ਼ੂਗਰ ਮਿੱਲ ਪ੍ਰਬੰਧਕਾਂ ਵੱਲੋਂ ਗੰਨੇ ਵਿੱਚੋਂ ਨਿਕਲਦੀ ਮੱਢ ਨੂੰ ਮਿੱਲ ਦੇ ਨਾਲ ਲੱਗਦੇ ਖੇਤਰ ਵਿੱਚ ਹੀ ਡੰਪ ਕੀਤਾ ਜਾ ਰਿਹਾ ਹੈ, ਜਿਸ ਦੀ ਬਦਬੂ ਕਾਰਨ ਉਹ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।

Advertisement

ਮਿੱਲ ਦੇ ਮੁੱਖ ਗੰਨਾ ਅਧਿਕਾਰੀ ਨੇ ਦੋਸ਼ ਨਕਾਰੇ

ਸ਼ੂਗਰ ਮਿੱਲ ਦੇ ਮੁੱਖ ਗੰਨਾ ਅਧਿਕਾਰੀ ਸੰਜੈ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਿੱਲ ਦੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾ ਰਹੀ। ਮਿੱਲ ਦੀ ਸੁਆਹ ਬਾਰੇ ਉਨ੍ਹਾਂ ਮੰਨਿਆ ਕਿ ਨਵਾਂ ਬੁਆਇਲਰ ਲਗਾਇਆ ਗਿਆ ਹੈ, ਜਿਸ ਵਿੱਚ ਕੋਈ ਤਕਨੀਕੀ ਖਾਮੀ ਕਾਰਨ ਰਾਖ਼ ਬਾਹਰ ਨਿਕਲੀ ਹੋ ਸਕਦੀ ਹੈ। ਸਬੰਧਤ ਕੰਪਨੀ ਨੂੰ ਸੂਚਿਤ ਕੀਤਾ ਗਿਆ ਹੈ। ਜਲਦ ਹੀ ਸੁਆਹ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ।

ਨੋਡਲ ਅਧਿਕਾਰੀ ਨੂੰ ਕਾਰਵਾਈ ਦੀ ਰਿਪੋਰਟ ਸੌਂਪੀ: ਚੱਢਾ

ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਦੇ ਐਕਸੀਅਨ ਇੰਜਨੀਅਰ ਦੀਪਕ ਚੱਢਾ ਨੇ ਕਿਹਾ ਕਿ ਜਾਂਚ ਟੀਮ ਨੇ ਵੱਖ-ਵੱਖ ਪਿੰਡਾਂ ਅਤੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਤੋਂ ਪਾਣੀ ਦੇ ਨਮੂਨੇ ਲਏ ਹਨ। ਲੋਕਾਂ ਨੇ ਸ਼ੂਗਰ ਮਿੱਲ ਦੇ ਬੁਆਇਲਰ ’ਚੋਂ ਨਿਕਲਦੀ ਸੁਆਹ ਦੇ ਭਰੇ ਹੋਏ ਪੈਕਟ ਵੀ ਦਿਖਾਏ ਹਨ। ਅਧਿਕਾਰੀ ਨੇ ਦੱਸਿਆ ਕਿ ਡੀਸੀ ਹੁਸ਼ਿਆਰਪੁਰ ਨੋਡਲ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਕਾਰਵਾਈ ਦੀ ਰਿਪੋਰਟ ਸੌਂਪ ਦਿੱਤੀ ਗਈ ਹੈ ਅਤੇ ਸੈਂਪਲ ਜਾਂਚ ਲਈ ਲੈਬੋਰਟਰੀ ਨੂੰ ਭੇਜੇ ਜਾ ਰਹੇ ਹਨ।

Advertisement

Advertisement