ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ: ਸਿੰਗਲਾ
ਸੁਭਾਸ਼ ਚੰਦਰ
ਸਮਾਣਾ, 10 ਦਸੰਬਰ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰਾ ਕਰੇ ਅਤੇ ਉਨ੍ਹਾਂ ਦੀਆਂ ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦਣ ਲਈ ਕਾਨੂੰਨ ਬਣਾਏ। ਵਿਜੇਇੰਦਰ ਸਿੰਗਲਾ ਆਪਣੇ ਪਿਤਾ ਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਸਵਰਗੀ ਸੰਤ ਰਾਮ ਸਿੰਗਲਾ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਵਰਗੀ ਸ੍ਰੀ ਸਿੰਗਲਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਉਨ੍ਹਾਂ ਦਾ ਪਰਿਵਾਰ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਰਛਪਾਲ ਸਿੰਘ ਜੌੜਾਮਾਜਰਾ, ਯਸ਼ਪਾਲ ਸਿੰਗਲਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਵੀ ਸ਼ਾਮਲ ਸਨ। ਸ੍ਰੀ ਸਿੰਗਲਾ ਨੇ ਆਖਿਆ ਕਿ ਪੰਜਾਬ ਦੀ ਅਮਨ-ਕਾਨੂੰਨ ਦੀ ਹਾਲਤ ਬਦਤਰ ਹੋ ਚੁੱਕੀ ਹੈ। ਕਤਲ, ਫਿਰੌਤੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇੱਥੋਂ ਤੱਕ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਹੋ ਚੁੱਕਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਸੂਬਾ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਆਉਣ ਵਾਲੀਆਂ ਨਗਰ ਕੌਂਸਲ ਅਤੇ ਨਿਗਮਾਂ ਦੀਆਂ ਚੋਣਾਂ ਪੂਰੀ ਤਿਆਰੀ ਨਾਲ ਲੜੀਆਂ ਜਾ ਰਹੀਆਂ ਹਨ ਤੇ ਕਾਂਗਰਸ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਪ੍ਰਿਤਪਾਲ ਸਿੰਘ ਪਾਲੀ, ਨਵੀਨ ਸਿੰਗਲਾ, ਸੁਖਚੈਨ ਸਿੰਘ ਗਿੱਲ, ਬਲਦੇਵ ਕ੍ਰਿਸ਼ਨ, ਰਾਜ ਕੁਮਾਰ ਟਿੰਕਾ ਗਾਜੇਵਾਸ, ਜਸਵਿੰਦਰ ਸਿੰਘ ਜੱਸ ਬੱਬੂ, ਜਗਤਾਰ ਸਿੰਘ ਬਿਜਲਪੁਰ, ਸੁਖਵਿੰਦਰ ਸਿੰਘ ਕਾਲਾ ਬਲਾਕ ਪ੍ਰਧਾਨ ਦਿਹਾਤੀ ਕਾਂਗਰਸ, ਜਗਤਾਰ ਸ਼ਰਮਾ ਨਿੱਜੀ ਸਹਾਇਕ, ਮੇਜਰ ਸਿੰਘ ਕੰਬੋਜ, ਵਿਜੇ ਅਗਰਵਾਲ, ਅਨੂੰ ਸਿੰਗਲਾ, ਦੇਵਕੀ ਨੰਦਨ ਸਿੰਗਲਾ, ਸ਼ਾਮ ਲਾਲ ਜਾਨਕੀ, ਸੋਨੀ ਸਿੰਘ ਸਾਬਕਾ ਚੇਅਰਮੈਨ, ਸੰਦੀਪ ਸਿੰਗਲਾ ਜਲੋਟਾ, ਲਵਲੀ ਸਾਂਦੜ, ਕੁਲਦੀਪ ਸਿੰਘ ਦੀਪਾ, ਸੇਵਾ ਸਿੰਘ ਸਰਾਂ ਪਤੀ, ਕੁਲਵਿੰਦਰ ਸਿੰਘ ਸਰਾਂ ਪੱਤੀ, ਮੰਗਤ ਮਵੀ ਬਲਾਕ ਪ੍ਰਧਾਨ ਸ਼ਹਿਰੀ, ਪਰਮਜੀਤ ਸਿੰਘ ਲਹੌਰੀਆ ਅਤੇ ਮਨੂੰ ਸ਼ਰਮਾ ਵੀ ਸਵਰਗੀ ਸੰਤ ਰਾਮ ਸਿੰਗਲਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।