For the best experience, open
https://m.punjabitribuneonline.com
on your mobile browser.
Advertisement

ਕੇਂਦਰ ਸਰਕਾਰ ਜਿਣਸਾਂ ਦਾ ਸਮਰਥਨ ਮੁੱਲ ਦੇਣ ਤੋਂ ਭੱਜੀ: ਬਹਿਰੂ

07:53 AM Apr 02, 2024 IST
ਕੇਂਦਰ ਸਰਕਾਰ ਜਿਣਸਾਂ ਦਾ ਸਮਰਥਨ ਮੁੱਲ ਦੇਣ ਤੋਂ ਭੱਜੀ  ਬਹਿਰੂ
ਕਿਸਾਨ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸਤਨਾਮ ਸਿੰਘ ਬਹਿਰੂ। -ਫੋਟੋ:ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 1 ਅਪਰੈਲ
ਇੱਥੇ ਸਿਟੀ ਕੰਪਲੈਕਸ ਵਿੱਚ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਜਵੰਦਾ ਅਤੇ ਸੂਬਾ ਆਗੂ ਗੁਰਦੇਵ ਸਿੰਘ ਸੰਗਾਲਾ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਿਨਾਮ ਸਿੰਘ ਬਹਿਰੂ ਨੇ ਕਿਹਾ ਕਿ ਕੇਂਦਰ ਸਰਕਾਰ ਜਿਣਸਾਂ ਦੇ ਸਮਰਥਨ ਮੁੱਲ ਦੇਣ ਤੋਂ ਭੱਜਣ ਦੀ ਤਿਆਰੀ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਅਜਿਹੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ , ਜਿਨ੍ਹਾਂ ਨਾਲ ਕਿਸਾਨ ਖੇਤੀ ਧੰਦੇ ਤੋਂ ਬਾਹਰ ਹੋ ਜਾਣ ਤੇ ਜ਼ਮੀਨਾਂ ਦੇ ਮਾਲਕ ਕਾਰਪੋਰੇਟ ਘਰਾਣਿਆਂ ਨੂੰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਰਫ਼ ਤੇ ਸਿਰਫ਼ ਡਾ. ਐੱਸ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੀ ਕਿਸਾਨਾਂ ਦੀ ਖ਼ੁਸ਼ਹਾਲੀ ਦਾ ਜ਼ਾਮਨ ਬਣ ਸਕਦੀ ਹੈ। ਕਿਸਾਨਾਂ ਨੂੰ ਸਿਆਸੀ ਪਾਰਟੀਆਂ ਦੇ ਪਿਛਲੱਗ ਬਣਨ ਦੀ ਬਜਾਏ ਅਜਿਹੇ ਆਗੂ ਲੋਕ ਸਭਾ ’ਚ ਭੇਜਣੇ ਚਾਹੀਦੇ ਹਨ, ਜੋ ਲੋਕ ਸਭਾ ’ਚ ਕਿਸਾਨਾਂ ਦੀ ਆਵਾਜ਼ ਬਣਨ ਦੇ ਯੋਗ ਹੋਣ। ਜਸਪ੍ਰੀਤ ਸਿੰਘ ਜਵੰਦਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟਾਂ ਨੂੰ ਵਧੇਰੇ ਲਾਭ ਦੇਣ ਲਈ ਪੰਜਾਬ ’ਚ ਲਿਆਂਦੇ ਜਾ ਰਹੇ ਸੜਕੀ ਪ੍ਰਾਜੈਕਟ ਪੰਜਾਬ ਦੇ ਬਹੁਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰ ਦੇਣਗੇ। ਗੁਰਦੇਵ ਸਿੰਘ ਸੰਗਾਲਾ ਨੇ ਕਿਹਾ ਕਿ ਕੇਂਦਰੀ ਸੜਕੀ ਪ੍ਰਾਜੈਕਟਾਂ ਹੇਠ ਜਿਹੜੇ ਛੋਟੇ ਕਿਸਾਨਾਂ ਦੀ ਸਾਰੀ ਜਾਂ ਅੱਧ-ਪਚੱਧੀ ਜ਼ਮੀਨ ਆ ਜਾਵੇਗੀ ਉਹ ਕਿਸਾਨ ਖੇਤੀ ਧੰਦੇ ਤੋਂ ਬਾਹਰ ਹੋ ਜਾਣਗੇ। ਇਕੱਤਰਤਾ ਦੌਰਾਨ 31 ਨੌਜਵਾਨਾਂ ਨੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਹਰਦੇਵ ਸਿੰਘ ਦਰੋਗੇਵਾਲ,ਚਮਕੌਰ ਸਿੰਘ ਬੂਲਾਪੁਰ ਪ੍ਰਗਟ ਸਿੰਘ ਸਰੌਦ, ਸੰਦੀਪ ਸਿੰਘ ਸਰੌਦ, ਗੁਰਦੀਪ ਸਿੰਘ ਬਾਠਾਂ, ਦਰਵਾਰਾ ਸਿੰਘ ਮਾਹੋਰਾਣਾ, ਮੁਹੰਮਦ ਸ਼ਬੀਰ, ਰਾਕੇਸ਼ ਕੁਮਾਰ ਮਹਿਤਾ, ਨਰਿੰਦਰ ਸਿੰਘ ਰੁਸਤਮਗੜ੍ਹ, ਬਲਰਾਜ ਸਿੰਘ ਲਾਂਗੜੀਆਂ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×