For the best experience, open
https://m.punjabitribuneonline.com
on your mobile browser.
Advertisement

ਹਿੰਡਨਬਰਗ ਦੇ ਦੋਸ਼ਾਂ ਕਾਰਨ ਕੇਂਦਰ ਦੀ ਭਰੋਸੇਯੋਗਤਾ ਪ੍ਰਭਾਵਿਤ ਹੋਈ: ਮਾਇਆਵਤੀ

02:04 PM Aug 13, 2024 IST
ਹਿੰਡਨਬਰਗ ਦੇ ਦੋਸ਼ਾਂ ਕਾਰਨ ਕੇਂਦਰ ਦੀ ਭਰੋਸੇਯੋਗਤਾ ਪ੍ਰਭਾਵਿਤ ਹੋਈ  ਮਾਇਆਵਤੀ
Advertisement

ਲਖਨਊ, 13 ਅਗਸਤ
ਬਸਪਾ ਮੁਖੀ ਮਾਇਆਵਤੀ ਨੇ ਕਿਹਾ ਸੇਬੀ ਦੀ ਚੇਅਰਪਰਸਨ ਵਿਰੁੱਧ ਹਿੰਡਨਬਰਗ ਰਿਸਰਚ ਦੇ ਦੋਸ਼ ਕੇਂਦਰ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਇਹ ਹੁਣ ਹੁਣ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਬਹਿਸ ਤੋਂ ਪਰੇ ਦੀ ਗੱਲ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੰਗਾ ਹੁੰਦਾ ਜੇਕਰ ਕੇਂਦਰ ਹੁਣ ਤੱਕ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੰਦਾ। ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਐਕਸ ’ਤੇ ਇਕ ਪੋਸਟ 'ਚ ਕਿਹਾ, ‘‘ਪਹਿਲਾਂ ਅਡਾਨੀ ਸਮੂਹ ਅਤੇ ਹੁਣ ਸੇਬੀ ਮੁਖੀ ਨਾਲ ਸਬੰਧਤ ਹਿੰਡਨਬਰਗ ਰਿਪੋਰਟ ਫਿਰ ਤੋਂ ਸੁਰਖੀਆਂ 'ਚ ਹੈ ਅਤੇ ਅਡਾਨੀ ਤੇ ਸੇਬੀ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਦੇ ਬਾਵਜੂਦ ਇਹ ਮੁੱਦਾ ਭਖ਼ਿਆ ਹੋਇਆ ਹੈ ਜੋ ਚਿੰਤਾ ਦਾ ਵਿਸ਼ਾ ਹੈ।’’ -ਪੀਟੀਆਈ

Advertisement
Advertisement
Author Image

A.S. Walia

View all posts

Advertisement