ਕੇਂਦਰ ਨੇ ਵੀਆਈਪੀਜ਼ ਤੋਂ ਐੱਨਐੱਸਜੀ ਕਮਾਂਡੋ ਵਾਪਸ ਲਏ
06:38 AM Oct 17, 2024 IST
ਨਵੀਂ ਦਿੱਲੀ:
Advertisement
ਕੇਂਦਰ ਸਰਕਾਰ ਨੇ ਅਤਿਵਾਦ ਵਿਰੋਧੀ ਕਮਾਂਡੋ ਫੋਰਸ ਐੱਨਐੱਸਜੀ ਨੂੰ ਵੀਆਈਪੀ ਸੁਰੱਖਿਆ ਡਿਊਟੀਆਂ ਤੋਂ ਪੂਰੀ ਤਰ੍ਹਾਂ ਵਾਪਸ ਲੈਣ ਅਤੇ ‘ਉੱਚ-ਜੋਖਮ’ ਵਾਲੇ ਵੀਆਈਪੀਜ਼ ਨੂੰ ਅਗਲੇ ਮਹੀਨੇ ਸੀਆਰਪੀਐੱਫ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਇੱਕ ਨਵੀਂ ਬਟਾਲੀਅਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਹਾਲ ਹੀ ਵਿੱਚ ਸੰਸਦ ਸੁਰੱਖਿਆ ਡਿਊਟੀਆਂ ਤੋਂ ਵਾਪਸ ਲਿਆ ਸੀ ਅਤੇ ਇਸ ਨੂੰ ਸੀਆਰਪੀਐੱਫ ਵੀਆਈਪੀ ਸੁਰੱਖਿਆ ਵਿੰਗ ਨਾਲ ਜੋੜਿਆ ਜਾਵੇਗਾ। -ਪੀਟੀਆਈ
Advertisement
Advertisement