ਨਕਲੀ ਮੀਂਹ ਪਵਾਉਣ ਲਈ ਕੇਂਦਰ ਮਨਜ਼ੂਰੀ ਦੇਵੇ: ਗੋਪਾਲ ਰਾਏ
08:36 AM Oct 11, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਕਤੂਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕੇਂਦਰੀ ਵਾਤਾਵਰਨ ਮੰਤਰੀ ਨੂੰ ਪੱਤਰ ਲਿਖ ਕੇ ਉਨ੍ਹਾਂ ਸਾਰੀਆਂ ਸਬੰਧਤ ਧਿਰਾਂ ਜਾਂ ਏਜੰਸੀਆਂ ਨਾਲ ਤੁਰੰਤ ਮੀਟਿੰਗਾਂ ਬੁਲਾਉਣ ਦੀ ਬੇਨਤੀ ਕੀਤੀ ਤਾਂ ਜੋ ਕਲਾਊਡ ਸੀਡਿੰਗ (ਨਕਲੀ ਮੀਂਹ ਪਵਾਉਣ) ਲਈ ਐੱਨਓਸੀ ਜਾਰੀ ਕਰਨ ਦੀਆਂ ਔਕੜਾਂ ਦੂਰ ਕੀਤੀਆਂ ਜਾ ਸਕਣ। ਇਸ ਕੰਮ ਲਈ ਤੇਜ਼ੀ ਵਰਤਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੰਬਰ ਦੌਰਾਨ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਨਕਲੀ ਮੀਂਹ ਪਵਾਉਣ ਲਈ ਸਾਰਾ ਖਰਚਾ ਚੁੱਕਣ ਲਈ ਦਿੱਲੀ ਸਰਕਾਰ ਤਿਆਰ ਹੈ ਪਰ ਕੇਂਦਰੀ ਵਿਭਾਗਾਂ ਤੋਂ ਮਨਜ਼ੂਰੀ ਚਾਹੀਦੀ ਹੈ। ਉਨ੍ਹਾਂ ਕੇਂਦਰੀ ਵਾਤਾਵਰਨ ਮੰਤਰਾਲੇ ਨੂੰ ਫਾਸਟ ਟਰੈਕ ਕਲੀਅਰੈਂਸ ਲਈ ਸਾਰੇ ਹਿੱਸੇਦਾਰਾਂ ਦੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਕਲੀ ਮੀਂਹ ਪਵਾਉਣ ਲਈ ਮਹੀਨੇ ਦੀ ਦੇਰੀ ਹੋਈ ਹੈ ਕਿਉਂਕਿ ਨਵੰਬਰ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਹੋ ਜਾਵੇਗੀ।
Advertisement
Advertisement