ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਂਦਰ ਨੇ ਪੁਣੇ ਪੁਲੀਸ ਤੋਂ ਪ੍ਰੋਬੇਸ਼ਨਰੀ ਆਈਏਐਸ ਪੂਜਾ ਖੇੜਕਰ ਦੇ ਮਾਪਿਆਂ ਦੀ ਵਿਆਹੁਤਾ ਸਥਿਤੀ ਬਾਰੇ ਵੇਰਵੇ ਮੰਗੇ

04:43 PM Jul 23, 2024 IST

ਪੁਣੇ, 23 ਜੁਲਾਈ
ਕੇਂਦਰ ਨੇ ਪੁਣੇ ਪੁਲੀਸ ਨੂੰ ਵਿਵਾਦਤ ਆਈਏਐਸ ਪ੍ਰੋਬੇਸ਼ਨਰ ਪੂਜਾ ਖੇੜਕਰ ਦੇ ਮਾਪਿਆਂ ਦੀ ਵਿਆਹੁਤਾ ਸਥਿਤੀ ਤੋਂ ਜਾਣੂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਦੱਸਣਾ ਬਣਦਾ ਹੈ ਕਿ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸੀ) ਨੇ ਸਿਵਲ ਸਰਵਸਿਜ਼ ਦੀ ਪ੍ਰੀਖਿਆ ਵਿਚ ਕਥਿਤ ਧੋਖਾਧੜੀ ਲਈ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਖਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਖੇੜਕਰ ’ਤੇ ਜਾਅਲੀ ਓਬੀਸੀ ਸਰਟੀਫਿਕੇਟ ਬਣਾਉਣ ਦਾ ਦੋਸ਼ ਹੈ। ਯੂਪੀਐੱਸਸੀ ਨੇ ਪੂਜਾ ਖੇੜਕਰ ਨੂੰ ਉਸ ਦੀ ਉਮੀਦਵਾਰੀ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਏਜੰਸੀ ਨਾਲ ਗੱਲ ਕਰਦੇ ਹੋਏ ਪੁਣੇ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਇਸ ਬਾਰੇ ਜਾਣੂ ਕਰਵਾਉਣ ਲਈ ਕਿਹਾ ਹੈ ਕਿ ਕੀ ਪੂਜਾ ਖੇੜਕਰ ਦੇ ਮਾਤਾ-ਪਿਤਾ ਮਾਂ ਮਨੋਰਮਾ ਅਤੇ ਪਿਤਾ ਦਿਲੀਪ ਦਾ ਤਲਾਕ ਹੋ ਗਿਆ ਸੀ। -ਪੀਟੀਆਈ

Advertisement

Advertisement
Advertisement