For the best experience, open
https://m.punjabitribuneonline.com
on your mobile browser.
Advertisement

ਕੇਂਦਰ ਵੱਲੋਂ ਮੋਬਾਈਲ ਵੈਟਰਨਰੀ ਵੈਨ ਯੋਜਨਾ ਲਿਆਉਣ ਦੀ ਤਿਅਾਰੀ: ਰੁਪਾਲਾ

07:24 AM Jul 02, 2023 IST
ਕੇਂਦਰ ਵੱਲੋਂ ਮੋਬਾਈਲ ਵੈਟਰਨਰੀ ਵੈਨ ਯੋਜਨਾ ਲਿਆਉਣ ਦੀ ਤਿਅਾਰੀ  ਰੁਪਾਲਾ
ਕਨਵੈਨਸ਼ਨ ਦੇ ਪਹਿਲੇ ਦਿਨ ਸਨਮਾਨ ਪ੍ਰਾਪਤ ਕਰਦਾ ਹੋਇਅਾ ਇੱਕ ਮਾਹਿਰ। -ਫੋਟੋ: ਹਿਮਾਂਸ਼ੂ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੁਲਾਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਵੈਟਰਨਰੀ ਵਿਗਿਆਨ ਦੀ ਰਾਸ਼ਟਰੀ ਅਕਾਦਮੀ ਵੱਲੋਂ ਸਾਂਝੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਅਕਾਦਮੀ ਦੀ 21ਵੀਂ ਕਨਵੋਕੇਸ਼ਨ ਅਤੇ ਵਿਗਿਆਨਕ ਕਨਵੈਨਸ਼ਨ ਅੱਜ ਸ਼ੁਰੂ ਹੋਈ। ਦੋ ਰੋਜ਼ਾ ਇਸ ਕਨਵੈਨਸ਼ਨ ਦਾ ਵਿਸ਼ਾ ‘ਡੇਅਰੀ ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਨੀਤੀਆਂ’ ਰੱਖਿਆ ਗਿਆ ਹੈ। ਇਸ ਕਨਵੈਨਸ਼ਨ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਦੇ ਮੰਤਰੀ ਪਰਸ਼ੋਤਮ ਰੁਪਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਮੋਬਾਈਲ ਵੈਟਰਨਰੀ ਵੈਨ ਯੋਜਨਾ ਲਿਆ ਰਹੀ ਹੈ। ਵਿਸ਼ੇਸ਼ ਤੌਰ ’ਤੇ ਪਹੁੰਚੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰਾਸੈਸਿੰਗ ਮੰਤਰੀ, ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰ ਮਿਲਾਵਟ ਵਾਲੇ ਦੁੱਧ ਅਤੇ ਹੋਰ ਵਸਤਾਂ ਸਬੰਧੀ ਸਖਤ ਨੀਤੀਆਂ ਤਿਆਰ ਕਰੇ। ਕਨਵੈਨਸ਼ਨ ਦੌਰਾਨ ਅਕਾਦਮੀ ਦੇ ਪ੍ਰਧਾਨ ਡਾ. ਡੀ ਵੀ ਆਰ ਪ੍ਰਕਾਸ਼ ਰਾਓ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਡਾ. ਉਮੇਸ਼ ਚੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਸਨਮਾਨ ਸਮਾਗਮ ਵਿੱਚ ਚਾਰ ਸ਼ਖ਼ਸੀਅਤਾਂ ਨੂੰ ਅਕਾਦਮੀ ਅਵਾਰਡ, 35 ਫੈਲੋਸ਼ਿਪ, 8 ਸਹਿਯੋਗੀ ਫੈਲੋਸ਼ਿਪ ਅਤੇ 26 ਮੈਂਬਰਸ਼ਿਪ ਸਨਮਾਨ ਦਿੱਤੇ ਗਏ।
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਖੁੱਡੀਆਂ ਨੇ ਪੰਜਾਬ ਅਤੇ ਕੌਮੀ ਅਰਥਚਾਰੇ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰ ਦੇ ਪਾਏ ਜਾ ਰਹੇ ਯੋਗਦਾਨ ਬਾਰੇ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸੂਰ ਪਾਲਣ ਅਤੇ ਮੱਝਾਂ ਦੀਆਂ ਸਥਾਨਕ ਨਸਲਾਂ ਨੀਲੀ ਰਾਵੀ, ਮੁਰ੍ਹਾ ਅਤੇ ਬੀਟਲ ਬੱਕਰੀਆਂ ਪਾਲਣ ਨੂੰ ਹੋਰ ਉਤਸ਼ਾਹਿਤ ਕਰਨਾ ਬਣਦਾ ਹੈ। ਉਨ੍ਹਾਂ ਕੇਂਦਰੀ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਮਿਲਾਵਟ ਵਾਲੇ ਦੁੱਧ ਅਤੇ ਹੋਰ ਵਸਤਾਂ ਸਬੰਧੀ ਸਖ਼ਤ ਨੀਤੀਆਂ ਤਿਆਰ ਕੀਤੀਆਂ ਜਾਣ, ਜਿਸ ਨਾਲ ਮਿਲਾਵਟ ਨੂੰ ਰੋਕਿਆ ਜਾ ਸਕੇ।
ਸ੍ਰੀ ਰੁਪਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਮੋਬਾਈਲ ਵੈਟਰਨਰੀ ਵੈਨ ਯੋਜਨਾ ਲਿਆ ਰਹੀ ਹੈ, ਜਿਸ ਨਾਲ ਪਸ਼ੂ ਪਾਲਕ ਭਾਈਚਾਰੇ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਪਸ਼ੂ ਪਾਲਣ ਖੇਤਰ ਵਾਸਤੇ ਵੱਖਰੀ ਰਾਸ਼ਟਰੀ ਸੰਸਥਾ ਦੀ ਲੋੜ ਨੂੰ ਸਮਝਿਆ ਅਤੇ ਹੁੰਗਾਰਾ ਭਰਿਆ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਫਾਰਮਾਂ, ਪਸ਼ੂ ਹਸਪਤਾਲ ਅਤੇ ਕਿਸਾਨ ਸੂਚਨਾ ਕੇਂਦਰ ਦਾ ਦੌਰਾ ਵੀ ਕੀਤਾ। ਡਾ. ਸ਼ਰਮਾ ਨੇ ਕਿਹਾ ਕਿ ‘ਇਕ ਸਿਹਤ’ ਦੇ ਸੰਕਲਪ ਅਤੇ ਪਸ਼ੂ ਪਾਲਣ ਖੇਤਰ ਦੇ ਵੱਧਦੇ ਯੋਗਦਾਨ ਕਾਰਨ ਸਾਨੂੰ ਵੈਟਰਨਰੀ ਖੇਤਰ ਲਈ ਵੱਖਰੀ ਭਾਰਤੀ ਕਾਊਂਸਲ ਬਨਾਉਣ ਦੀ ਲੋੜ ਹੈ। ਡਾ. ਰਾਓ ਨੇ ਅਕਾਦਮੀ ਦੇ ਪਸ਼ੂ ਪਾਲਣ ਕਿੱਤਿਆਂ ਵਿਚ ਕੌਮੀ ਯੋਗਦਾਨ ਬਾਰੇ ਚਰਚਾ ਕੀਤੀ। ਸਭ ਤੋਂ ਪਹਿਲਾਂ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਰਾਸ਼ਟਰੀ ਅਤੇ ਸੂਬੇ ਦੇ ਅਰਥਚਾਰੇ ਵਿਚ ਪਸ਼ੂ ਪਾਲਣ ਕਿੱਤਿਆਂ ਦੇ ਯੋਗਦਾਨ ਦੀ ਗੱਲ ਕੀਤੀ।
ਪ੍ਰਬੰਧਕੀ ਸਕੱਤਰ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਆਸ ਪ੍ਰਗਟਾਈ ਕਿ ਪਸ਼ੂਧਨ ਖੇਤਰ ਦੇ ਵਿਕਾਸ ਲਈ ਕਈ ਨਵੇਂ ਨੁਕਤੇ ਸਾਹਮਣੇ ਆਉਣਗੇ।

Advertisement

Advertisement
Tags :
Author Image

sukhwinder singh

View all posts

Advertisement
Advertisement
×