ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰ ਨੇ ਝਾਰਖੰਡ ਦੀਆਂ ਖਾਣਾਂ ਤੇ ਖਣਿਜ ਸਰੋਤਾਂ ’ਤੇ ਅੱਖ ਰੱਖੀ: ਕਲਪਨਾ ਸੋਰੇਨ

10:47 PM Sep 24, 2024 IST
ਵਿਧਾਇਕਾ ਕਲਪਨਾ ਸੋਰੇਨ ਚੋਣ ਰੈਲੀ ਦੌਰਾਨ ਔਰਤਾਂ ਨੂੰ ਮਿਲਦੀ ਹੋਈ। -ਫੋਟੋ: ਪੀਟੀਆਈ
ਗੜਵਾ (ਝਾਰਖੰਡ), 24 ਸਤੰਬਰ
Advertisement

ਝਾਰਖੰਡ ਮੁਕਤੀ ਮੋਰਚਾ (ਜੇਜੇਐੱਮ) ਵਿਧਾਇਕਾ ਕਲਪਨਾ ਸੋਰੇਨ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਥਿਤ ਦੋਸ਼ ਲਾਇਆ ਕਿ ਉਸ ਨੇ ਸੂੁਬੇ ਦੀਆਂ ਖਾਣਾਂ ਤੇ ਖਣਿਜ ਸਰੋਤਾਂ ’ਤੇ ਅੱਖ ਰੱਖੀ ਹੋਈ ਹੈ। ਗੜਵਾ ’ਚ ਰੈਲੀ ਦੌਰਾਨ ਉਨ੍ਹਾਂ ਨੇ ਕੇਂਦਰ ’ਤੇ ਝਾਰਖੰਡ ਨਾਲ ਕਥਿਤ ‘ਮਤਰੇਈ ਮਾਂ’ ਵਾਲਾ ਸਲੂਕ ਕਰਨ ਦਾ ਦੋਸ਼ ਵੀ ਲਾਇਆ। ਕਲਪਨਾ ਸੋਰੇਨ ਨੇ ਆਖਿਆ, ‘‘ਕੇਂਦਰ ਦੇ ਵੱਡੇ ਆਗੂ ਝਾਰਖੰਡ ’ਚ ਘੁੰਮ ਰਹੇ ਹਨ। ਕੇਂਦਰਾਂ ਦੀਆਂ ਨਜ਼ਰਾਂ ਝਾਰਖੰਡ ਦੀਆਂ ਖਾਣਾਂ ਤੇ ਖਣਿਜ ਸਰੋਤਾਂ ’ਤੇ ਹਨ। ਕੇਂਦਰ ਮਾਈਨਿੰਗ ਰਾਹੀਂ ਕੁਦਰਤੀ ਸਰੋਤ ਸੂਬੇ ਤੋਂ ਬਾਹਰ ਲੈ ਜਾਂਦਾ ਹੈ ਪਰ ਸੂਬੇ ਦੇ ਬਕਾਏ ਅਦਾ ਨਹੀਂ ਕਰਦਾ।’’ ਜੇਜੇਐੱਮ ਦੀ ਅਗਵਾਈ ਵਾਲੀ ਝਾਰਖੰਡ ਸਰਕਾਰ ਕਈ ਮਹੀਨਿਆਂ ਤੋਂ ਕੇਂਦਰ ਕੋਲੋਂ ਸੂਬੇ ਦੀਆਂ ਖਣਨ ਕੰਪਨੀਆਂ ਦਾ 1.36 ਕਰੋੜ ਰੁਪਏ ਦੇ ਬਕਾਇਆ ਮੰਗ ਰਹੀ ਹੈ। ਕਲਪਨਾ ਨੇ ਆਖਿਆ, ‘‘ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬਕਾਏ ਦੇ ਭੁਗਤਾਨ ਦੀ ਮੰਗ ਕੀਤੀ ਹੈ ਪਰ ਹਾਲੇ ਤੱਕ ਬਕਾਇਆ ਨਹੀਂ ਦਿੱਤਾ ਗਿਆ। ਝਾਰਖੰਡ ਨੂੰ ਬਕਾਇਆ ਮਿਲ ਜਾਂਦਾ ਤਾਂ ਉਸ ਦੇ ਵਿਕਾਸ ਦੀ ਰਫ਼ਤਾਰ ਤੇਜ਼ ਹੋਣੀ ਸੀ।’’ -ਪੀਟੀਆਈ

 

Advertisement

 

Advertisement