For the best experience, open
https://m.punjabitribuneonline.com
on your mobile browser.
Advertisement

ਸ਼ਤਾਬਦੀ ਸਮਾਗਮ: ਪੁਲੀਸ ਪ੍ਰਸ਼ਾਸਨ ਸੰਗਤ ਦੀ ਸੇਵਾ ’ਚ ਜੁੱਟਿਆ

12:04 PM Sep 18, 2024 IST
ਸ਼ਤਾਬਦੀ ਸਮਾਗਮ  ਪੁਲੀਸ ਪ੍ਰਸ਼ਾਸਨ ਸੰਗਤ ਦੀ ਸੇਵਾ ’ਚ ਜੁੱਟਿਆ
ਨਗਰ ਕੀਰਤਨ ਦੌਰਾਨ ਥਾਣਾ ਗੋਇੰਦਵਾਲ ਸਾਹਿਬ ਦੇ ਐੱਸਐੱਚਓ ਗੁਰਿੰਦਰ ਸਿੰਘ ਆਪਣੀ ਟੀਮ ਨਾਲ ਸੰਗਤ ਨੂੰ ਜਲ ਛਕਾਉਂਦੇ ਹੋਏ।
Advertisement

ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 17 ਸਤੰਬਰ
ਸ਼ਤਾਬਦੀ ਸਮਾਗਮਾਂ ਦੌਰਾਨ ਅੱਜ ਪੁਲੀਸ ਪ੍ਰਸ਼ਾਸਨ ਦਾ ਸੇਵਾ ਭਾਵਨਾ ਦਾ ਰੂਪ ਉਸ ਵੇਲੇ ਵੇਖਣ ਲਈ ਮਿਲਿਆ ਜਦ ਪੁਲੀਸ ਮੁਲਾਜ਼ਮ ਨਗਰ ਕੀਰਤਨ ਦੌਰਾਨ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਨਿਭਾਉਂਦੇ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਦੌਰਾਨ ਕੁਝ ਪੁਲੀਸ ਮੁਲਾਜ਼ਮ ਸੰਗਤ ਨੂੰ ਖੱਜਲ ਖੁਆਰ ਕਰਦੇ ਨਜ਼ਰ ਆਏ ਸਨ ਜਿਸ ਦੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਮਾਮਲਾ ਜ਼ਿਲ੍ਹਾ ਪੁਲੀਸ ਮੁਖੀ ਗੌਰਵ ਤੂਰਾ ਤੱਕ ਪਹੁੰਚਿਆ ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਦਾ ਸੰਗਤ ਨਾਲ ਸਹਿਯੋਗ ਕਰਨ ਦਾ ਲਹਿਜ਼ਾ ਨਰਮ ਦਿਖਾਈ ਦਿੱਤਾ। ਅੱਜ ਖਡੂਰ ਸਾਹਿਬ ਤੋਂ ਜਾਹੋ-ਜਲਾਲ ਨਾਲ ਵੱਖ ਵੱਖ ਸੰਪਰਦਾਇਆ ਦੀ ਅਗਵਾਈ ਵਿੱਚ ਰਵਾਨਾ ਹੋਏ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਤਾਦਾਦ ’ਚ ਸ਼ਾਮਲ ਸੰਗਤ ਦੀ ਸੇਵਾ ਕਰਦੇ ਪੁਲੀਸ ਮੁਲਾਜ਼ਮ ਨਜ਼ਰ ਆਏ। ਡੀਐੱਸਪੀ ਰਵੀਸ਼ੇਰ ਸਿੰਘ ਅਤੇ ਐੱਸਐੱਚਓ ਗੁਰਿੰਦਰ ਸਿੰਘ ਨੇ ਆਖਿਆ ਕਿ ਸ਼ਤਾਬਦੀ ਸਮਾਗਮਾਂ ਦੌਰਾਨ ਪੁਲੀਸ ਪ੍ਰਸ਼ਾਸਨ ਆਪਣੀ ਡਿਊਟੀ ਬਾਖੂਬੀ ਨਿਭਾਅ ਰਿਹਾ ਹੈ। ਉਨ੍ਹਾਂ ਆਖਿਆ ਕਿ ਸੰਗਤ ਨੂੰ ਗੁਰੂ ਘਰ ਆਉਣ ਤੱਕ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।

Advertisement

Advertisement
Advertisement
Author Image

Advertisement