For the best experience, open
https://m.punjabitribuneonline.com
on your mobile browser.
Advertisement

ਹਰਸਿਮਰਤ ਦੀ ਜਿੱਤ ’ਤੇ ਜਸ਼ਨ ਦਾ ਮਾਹੌਲ

09:53 AM Jun 05, 2024 IST
ਹਰਸਿਮਰਤ ਦੀ ਜਿੱਤ ’ਤੇ ਜਸ਼ਨ ਦਾ ਮਾਹੌਲ
ਬਠਿੰਡਾ ਵਿਚ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਅਕਾਲੀ ਵਰਕਰ। -ਫੋਟੋ: ਪਵਨ ਸ਼ਰਮਾ
Advertisement

ਬਠਿੰਡਾ:

Advertisement

ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੋਂ ਬਾਅਦ ਅੱਜ ਅਕਾਲੀ ਵਰਕਰਾਂ ਦੇ ਘਰਾਂ ਵਿੱਚ ਜਸ਼ਨ ਦਾ ਮਾਹੌਲ ਰਿਹਾ। ਗੌਰਤਲਬ ਹੈ ਕਿ ਹਰਸਿਮਰਤ ਬਠਿੰਡਾ ਲੋਕ ਸਭਾ ਹਲਕੇ ਤੋਂ ਚੌਥੀ ਵਾਰ ਸੰਸਦ ਮੈਂਬਰ ਬਣੇ ਹਨ। ਹਰਸਿਮਰਤ ਕੌਰ ਦੀ ਜਿੱਤ ’ਤੇ ਬਠਿੰਡਾ ਵਿੱਚ ਸਥਿਤ ਦਫ਼ਤਰ ਵਿਚ ਅਕਾਲੀ ਵਰਕਰਾਂ ਨੇ ਜਸ਼ਨ ਮਨਾਏ। ਬਠਿੰਡਾ ਸ਼ਹਿਰ ਵਿੱਚ ਜਿਥੇ ਅਕਾਲੀ ਵਰਕਰ ਗੁਲਾਲੀ ਖੇਡਦੇ ਦੇਖੇ ਗਏ, ਉਥੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਇਕੱਠੇ ਹੋਏ ਅਕਾਲੀ ਵਰਕਰ ਜਿੱਤ ਦੀ ਵਧਾਈ ਦੇਣ ਲਈ ਕਾਫਲੇ ਦੇ ਰੂਪ ਵਿੱਚ ਪਿੰਡ ਬਾਦਲ ਪੁੱਜੇ। ਪਿੰਡ ਮਹਿਮਾ ਸਰਕਾਰੀ, ਮਹਿਮਾ ਸਰਜਾ, ਗੋਨਿਆਣੇ ਕਲਾਂ, ਲੱਖੀ ਜੰਗਲ, ਭੋਖੜਾ, ਅਕਲੀਆ ਕਲਾਂ, ਜੰਡਾਵਾਲਾ, ਬੱਲੂਆਣਾ, ਬੀੜ ਬਹਿਮਣ ਆਦਿ ਪਿੰਡਾਂ ਦੇ ਅਕਾਲੀ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਚੋਣ ਨੂੰ ਜਿੱਤਣ ਲਈ ਸਾਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਇਸ ਮੌਕੇ ਸੁਖਰਾਜ ਸਿੰਘ ਰਾਜੀ, ਗੁਰਦੌਰ ਸਿੰਘ ਸੰਧੂ, ਅਮਰਜੀਤ ਸਿੰਘ ਜੰਡਾਂਵਾਲਾ, ਗੁਰਚਰਨ ਸਿੰਘ ਔਲਖ, ਇਕਬਾਲ ਸਿੰਘ ਬਰਕੰਦੀ, ਜਗਤਾਰ ਸਿੰਘ ਸਰਪੰਚ ਕੋਠੇ ਫੂਲੇ ਵਾਲੇ, ਰਾਜਵਿੰਦਰ ਸਿੰਘ ਨਹਿਰੂ, ਜਗਜੀਤ ਸਿੰਘ ਐਡਵੋਕੇਟ, ਬਲਕਰਨ ਸਿੰਘ ਬਰਾੜ, ਸੁਖਚੈਨ ਸਿੰਘ ਮਹਿਮਾ ਸਰਜਾ, ਜਸਪ੍ਰੀਤ ਸਿੰਘ ਜੱਸੀ, ਬਲਦੇਵ ਸਿੰਘ ਮਹਿਮਾ ਸਰਜਾ, ਗੁਰਤੇਜ ਸਿੰਘ ਬਰਾੜ, ਹਰਪਾਲ ਸਿੰਘ ਮਾਨ, ਰਾਜਵੀਰ ਸਿੰਘ ਆਦਿ ਮੌਜੂਦ ਰਹੇ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×