For the best experience, open
https://m.punjabitribuneonline.com
on your mobile browser.
Advertisement

ਕਾਮਰੇਡ ਮਦਨ ਲਾਲ ਦੀਦੀ ਦੇ 100ਵੇਂ ਜਨਮ ਦਿਨ ’ਤੇ ਸਮਾਗਮ

06:07 AM Mar 25, 2024 IST
ਕਾਮਰੇਡ ਮਦਨ ਲਾਲ ਦੀਦੀ ਦੇ 100ਵੇਂ ਜਨਮ ਦਿਨ ’ਤੇ ਸਮਾਗਮ
ਮਦਨ ਲਾਲ ਦੀਦੀ ਦੇ ਜਨਮ ਦਿਨ ਸਬੰਧੀ ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਪਤਵੰਤੇ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਮਾਰਚ
ਚੰਡੀਗੜ੍ਹ ਦੇ ਸੈਕਟਰ-18 ਵਿੱਚ ਸਥਿਤ ਟੈਗੋਰ ਥੀਏਟਰ ਵਿੱਚ ਸ਼ਾਇਰ ਸਿਆਸਤਦਾਨ ਕਾਮਰੇਡ ਮਦਨ ਲਾਲ ਦੀਦੀ ਦਾ 100ਵਾਂ ਜਨਮ ਦਿਨ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਾਇਰਾਂ ਨੇ ਰੰਗ ਬੰਨ੍ਹਿਆ। ਇਸ ਮੌਕੇ ਮੁੰਬਈ ਤੋਂ ਆਏ ਗੀਤਕਾਰ ਸ਼ੈੱਲੀ ਨੇ ਸ਼ਾਇਰ ਸਿਆਸਤਦਾਨ ਵੱਲੋਂ ਪੰਜਾਬ ਤੇ ਅਤਿਵਾਦ ਵਿੱਚ ਫਸੇ ਹੋਣ ਦੇ ਦੌਰ ’ਤੇ ਲਿਖੀ ਕਵਿਤਾ ਸੁਣਾਈ।
ਸੀਪੀਆਈ ਤੇ ਪੰਜਾਬ ਦੀ ਏਟਕ ਟ੍ਰੇਡ ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਬੰਤ ਬਰਾੜ, ਕਾਮਰੇਡ ਜਗਰੂਪ, ਕਾਮਰੇਡ ਗੁਰਨਾਮ ਕੰਵਰ ਤੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਮਦਨ ਲਾਲ ਦੀਦੀ ਦੀ ਜੀਵਨੀ ਬਾਰੇ ਚਾਨਣਾ ਪਾਇਆ।
ਇਸ ਸਮਾਗਮ ਵਿੱਚ ਵੱਖ-ਵੱਖ ਗੀਤਕਾਰਾਂ ਤੇ ਲੇਖਕਾਂ ਵੱਲੋਂ ਮਦਨ ਲਾਲ ਦੀਦੀ ਵੱਲੋਂ ਲਿਖੀ ਕਵਿਤਾ ਅਤੇ ਗੀਤਾਂ ਨੂੰ ਪੇਸ਼ ਕੀਤਾ। ‘ਰੂਪਕ ਕਲਾਂ ਤੇ ਵੈਲਫੇਅਰ ਸੁਸਾਇਟੀ’ ਵੱਲੋਂ ‘ਨਜ਼ਰੇ ਮਿਲਾ ਕੇ ਨਾਚੋ’ ਕਵਿਤਾ ਗਾਇਨ ਕੀਤੀ ਗਈ।
ਇਸ ਮੌਕੇ ਮਦਨ ਲਾਲ ਦੀਦੀ ਦੀ ਧੀ ਪੂਨਮ ਸਿੰਘ ਤੇ ਸ਼ੁਮਿਤਾ ਦੀਦੀ ਸੰਧੂ ਤੇ ਵੱਡੀ ਗਿਣਤੀ ਲੇਖਕ ਤੇ ਗੀਤਕਾਕ ਮੌਜੂਦ ਰਹੇ।

Advertisement

Advertisement
Author Image

sanam grng

View all posts

Advertisement
Advertisement
×