ਪਿੰਡ ਮਹਿਮਦਵਾਲ ਵਿੱਚ ਤੀਆਂ ਮਨਾਈਆਂ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 1 ਅਗਸਤ
ਬਲਾਕ ਮਾਹਿਲਪੁਰ ਦੇ ਪਿੰਡ ਮਹਿਮਦਵਾਲ ਕਲਾਂ ਵਿੱਚ ਰੀਟਾ ਰਾਣੀ ਦੀ ਅਗਵਾਈ ਹੇਠ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਿੱਕੀਆਂ ਬੱਚੀਆਂ, ਮੁਟਿਆਰਾਂ ਅਤੇ ਬਜ਼ੁਰਗ ਔਰਤਾਂ ਨੇ ਗਿੱਧੇ ਦੀ ਰੌਣਕ ਵਿੱਚ ਵਾਧਾ ਕੀਤਾ। ਵੱਖ-ਵੱਖ ਗੀਤਾਂ ਨਾਲ ਸ਼ਾਨਦਾਰ ਅਦਾਕਾਰੀ ਕਰਕੇ ਬੱਚੀਆਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਔਰਤਾਂ ਨੇ ਪੀਘਾਂ ਝੂਟ ਕੇ ਵੀ ਮਨ ਪਰਚਾਵਾ ਕੀਤਾ। ਨਿੱਕੀਆਂ ਬੱਚੀਆਂ ਰਵਨੀਤ ਕੌਰ, ਰੀਤ, ਸੁੱਖੀ-ਸਿੰਮੀ, ਰੋਜ਼ੀ, ਹਰਮਨਪ੍ਰੀਤ, ਖੁਸ਼ੀ, ਐਸ਼ਵੀਨ ਅਤੇ ਹਰਪ੍ਰੀਤ ਨੇ ਵੱਖ ਵੱਖ ਸਭਿਆਚਾਰਕ ਆਈਟਮਾਂ ਪੇਸ਼ ਕਰਕੇ ਖੂਬ ਵਾਹਵਾ ਖੱਟੀ। ਇਸ ਮੌਕੇ ਖੀਰ ਪੂੜੇ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਕਮਲਜੀਤ ਕੌਰ, ਪਰਮਜੀਤ ਕੌਰ, ਸੀਤਾ ਦੇਵੀ, ਸੁਖਵਿੰਦਰ, ਜਸਬੀਰ ਕੌਰ, ਬਲਜੀਤ ਕੌਰ, ਰਸ਼ਪਾਲ, ਮਨਜੀਤ ਕੌਰ ਆਦਿ ਨੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਇਸ ਮੌਕੇ ਪਿੰਡ ਦੀਆਂ ਧੀਆਂ ਦਾ ਸਨਮਾਨ ਸਰਪੰਚ ਅਮਰਜੀਤ ਸਿੰਘ, ਲੇਖਕ ਬਲਜਿੰਦਰ ਮਾਨ ਅਤੇ ਪ੍ਰਧਾਨ ਰੀਟਾ ਰਾਣੀ ਵਲੋਂ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰੋਜ਼ੀ ਕਪੂਰ ਵੱਲੋਂ ਬਾਖੂਬੀ ਨਿਭਾਈ ਗਈ।