For the best experience, open
https://m.punjabitribuneonline.com
on your mobile browser.
Advertisement

ਪੀਯੂ ਦੇ ਰੋਜ਼ ਫੈਸਟੀਵਲ ਵਿੱਚ ਲੱਗੀਆਂ ਰੌਣਕਾਂ

07:30 AM Feb 10, 2024 IST
ਪੀਯੂ ਦੇ ਰੋਜ਼ ਫੈਸਟੀਵਲ ਵਿੱਚ ਲੱਗੀਆਂ ਰੌਣਕਾਂ
ਰੋਜ਼ ਫੈਸਟੀਵਲ ਦੀ ਸ਼ੁਰੂਆਤ ਮੌਕੇ ਪ੍ਰੋਗਰਾਮ ਕਰਦੇ ਹੋਏ ਕਲਾਕਾਰ।
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 9 ਫਰਵਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋ. ਆਰਸੀ ਪੌਲ ਰੋਜ਼ ਗਾਰਡਨ ਵਿੱਚ 13ਵਾਂ ਰੋਜ਼ ਫੈਸਟੀਵਲ ਅੱਜ ਸ਼ੁਰੂ ਹੋ ਗਿਆ। ਇਸ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਕੀਤਾ। ਫੈਸਟੀਵਲ ਵਿੱਚ 400 ਪ੍ਰਤੀਯੋਗੀਆਂ ਨੇ 92 ਵੱਖ-ਵੱਖ ਸ਼੍ਰੇਣੀਆਂ ਵਿੱਚ ਪ੍ਰਦਰਸ਼ਨ ਕੀਤਾ।
ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਰੁਮੀਨਾ ਸੇਠੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਏ ਇਸ ਫ਼ੈਸਟੀਵਲ ਵਿੱਚ ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ ਪ੍ਰੋ. ਹਰਸ਼ ਨਈਅਰ, ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ, ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਜਗਤ ਭੂਸ਼ਣ, ਡੀਨ ਵਿਦਿਆਰਥੀ ਭਲਾਈ (ਲੜਕੇ) ਪ੍ਰੋ. ਅਮਿਤ ਚੌਹਾਨ, ਡੀਨ ਵਿਦਿਆਰਥੀ ਭਲਾਈ (ਲੜਕੀਆਂ) ਪ੍ਰੋ. ਸਿਮਰਤ ਕਾਹਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ’ਵਰਸਿਟੀ ਦੇ ਮੁਲਾਜ਼ਮਾਂ ਤੋਂ ਇਲਾਵਾ ਇਸ ਦੌਰਾਨ ਵਿਦਿਆਰਥੀ ਅਤੇ ਆਮ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਮੁੱਖ ਮਹਿਮਾਨ ਸਣੇ ਹੋਰ ਪਤਵੰਤਿਆਂ ਨੇ ਪ੍ਰਦਰਸ਼ਨੀਆਂ ਦਾ ਮੁਆਇਨਾ ਕੀਤਾ।
ਰੋਜ਼ ਫੈਸਟੀਵਲ ਵਿੱਚ ਆਟੋ-ਮੋਬਾਈਲ, ਖਾਣ-ਪੀਣ ਦੀਆਂ ਵਸਤਾਂ, ਕਿਤਾਬਾਂ, ਦਸਤਕਾਰੀ, ਸਿਹਤ ਸੰਭਾਲ ਉਤਪਾਦਾਂ ਆਦਿ ਤੋਂ ਲੈ ਕੇ ਵੱਖ-ਵੱਖ ਵਸਤੂਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਬਹੁਤ ਸਾਰੇ ਸਟਾਲ ਲਗਾਏ ਗਏ ਹਨ।
ਅੱਜ ਪਹਿਲੇ ਦਿਨ ਡਾਇਰੈਕਟਰ ਸੱਭਿਆਚਾਰਕ ਮਾਮਲੇ, ਚੰਡੀਗੜ੍ਹ ਪ੍ਰਸ਼ਾਸਨ ਅਤੇ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਕਰਵਾਏ ਪ੍ਰੋਗਰਾਮਾਂ ਵਿੱਚ ਹਰਿਆਣਾ ਅਤੇ ਰਾਜਸਥਾਨ ਤੋਂ ਆਏ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਦਰਸ਼ਕਾਂ ਨੇ ਆਨੰਦ ਮਾਣਿਆ।
ਸ਼ਾਮ ਸਮੇਂ ਓਲਡ ਕਨਵੋਕੇਸ਼ਨ ਗਰਾਊਂਡ ਵਿੱਚ ਹਿਮਾਚਲੀ ਨਾਟ ਉਪਰੰਤ ਜਗਜੀਤ ਵਡਾਲੀ ਅਤੇ ਮਿਸਟਰ ਐਂਡ ਮਿਸ ਰੋਜ਼ ਮੁਕਾਬਲਾ ਕਰਵਾਇਆ ਗਿਆ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਲਕੇ ਮੇਲੇ ਦੇ ਦੂਜੇ ਦਿਨ ਰੰਗੋਲੀ ਅਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਸ਼ਾਮ ਵੇਲੇ ਪਰਵਾਜ਼ ਰਾਕ ਬੈਂਡ ਦੀ ਪੇਸ਼ਕਾਰੀ ਪੁਰਾਣੀ ਕਨਵੋਕੇਸ਼ਨ ਗਰਾਊਂਡ ਵਿੱਚ ਹੋਵੇਗੀ।

Advertisement

Advertisement
Author Image

joginder kumar

View all posts

Advertisement
Advertisement
×