ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡਾਂ ਵਿੱਚ ਭਾਜਪਾ ਦੇ ਬੂਥਾਂ ’ਤੇ ਲੱਗੀਆਂ ਰੌਣਕਾਂ

10:56 AM Jun 02, 2024 IST
ਫਰੀਦਕੋਟ ਵਿੱਚ ਹਨੇਰੀ ਕਾਰਨ ਇਕ ਬੂਥ ’ਤੇ ਉਖੜਿਆ ਟੈਂਟ।

ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 1 ਜੂਨ
ਫਰੀਦਕੋਟ ਲੋਕ ਸਭਾ ਹਲਕੇ ਵਿੱਚ ਅੱਜ ਚੋਣਾਂ ਦਾ ਕੰਮ ਸ਼ਾਂਤੀਪੂਰਨ ਤਰੀਕੇ ਨਾਲ ਮੁਕੰਮਲ ਹੋ ਗਿਆ। ਹਾਲਾਂਕਿ ਵੋਟਾਂ ਸ਼ੁਰੂ ਹੋਣ ਤੋਂ ਐਨ ਪਹਿਲਾਂ ਆਏ ਤੇਜ਼ ਝੱਖੜ ਨੇ ਪ੍ਰਸ਼ਾਸਨ ਨੂੰ ਪ੍ਰੇਸ਼ਾਨ ਕਰ ਦਿੱਤਾ। ਬ੍ਰਿਜਿੰਦਰਾ ਕਾਲਜ ਵਿੱਚ ਵੋਟਰਾਂ ਦੇ ਸਵਾਗਤ ਲਈ ਲਾਇਆ ਗਿਆ ਟੈਂਟ ਉੱਡ ਗਿਆ ਜਿਸ ਵਿੱਚ ਵੋਟਰ ਅਤੇ ਚੋਣ ਅਮਲਾ ਵਾਲ-ਵਾਲ ਬਚ ਗਿਆ। ਫਰੀਦਕੋਟ ਸ਼ਹਿਰ ਦੇ ਇੱਕ ਬੂਥ ’ਤੇ ਵੋਟਰਾਂ ਅਤੇ ਬੀ.ਐਲ.ਓ ਦਰਮਿਆਨ ਤਕਰਾਰ ਹੋਣ ਕਾਰਨ ਬੀ.ਐਲ.ਓ ਬੇਹੋਸ਼ ਹੋ ਗਈ ਜਿਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ। ਤੇਜ਼ ਹਨੇਰੀ ਕਾਰਨ ਉਮੀਦਵਾਰਾਂ ਅਤੇ ਪ੍ਰਸ਼ਾਸਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਲਾਏ ਬੂਥਾਂ ਦੇ ਆਸ-ਪਾਸ ਟੈਂਟ ਬੁਰੀ ਤਰ੍ਹਾਂ ਪੁੱਟੇ ਗਏ। ਪਹਿਲੀ ਵਾਰ ਪਿੰਡਾਂ ਵਿੱਚ ਅਕਾਲੀ ਦਲ, ਕਾਂਗਰਸ ਅਤੇ ਆਪ ਦੇ ਨਾਲ ਨਾਲ ਬਹੁਜਨ ਸਮਾਜ ਪਾਰਟੀ ਅਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਅਤੇ ਭਾਜਪਾ ਦੇ ਬੂਥ ਵੀ ਸਰਗਰਮੀ ਨਾਲ ਲੱਗੇ। ਬਹੁਤੇ ਪਿੰਡਾਂ ਵਿੱਚ ਭਾਜਪਾ ਦੇ ਬੂਥਾਂ ਉੱਪਰ ਵੀ ਰੌਣਕ ਦੇਖਣ ਨੂੰ ਮਿਲੀ। ਭਾਜਪਾ ਉਮੀਦਵਾਰ ਹੰਸਰਾਜ ਹੰਸ ਫਰੀਦਕੋਟ ਜ਼ਿਲ੍ਹੇ ਵਿੱਚ ਪੂਰਾ ਦਿਨ ਸਰਗਰਮ ਰਹੇ ਅਤੇ ਬਹੁਤ ਸਾਰੇ ਬੂਥਾਂ ’ਤੇ ਉਹ ਨਿੱਜੀ ਤੌਰ ‘ਤੇ ਗਏ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਅਤੇ ਵਿਧਾਇਕ ਗੁਰਦਿੱਤ ਸੇਖੋਂ ਨੇ ਵੀ ਵੱਖ-ਵੱਖ ਬੂਥਾਂ ਦਾ ਦੌਰਾ ਕੀਤਾ ਅਤੇ ਵੋਟਰਾਂ ਨਾਲ ਗੱਲਬਾਤ ਕੀਤੀ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਦੇ ਸਮਰਥਕਾਂ ਨੇ ਬੂਥਾਂ ਉੱਪਰ ਆਪਣੇ ਚੋਣ ਨਿਸ਼ਾਨ ਦਾ ਪ੍ਰਚਾਰ ਕਰਨ ਲਈ ਗੰਨੇ ਦੇ ਜੂਸ ਦੀ ਰਹੇੜੀ ਲਾਈ ਹੋਈ ਸੀ। ਭਾਈ ਸਰਬਜੀਤ ਸਿੰਘ ਦਾ ਗੰਨਾ ਤੇ ਕਿਸਾਨ ਚੋਣ ਨਿਸ਼ਾਨ ਸੀ। ਸਖਤ ਗਰਮੀ ਹੋਣ ਕਾਰਨ ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦੇ ਸਮਰਥਕਾਂ ਨੇ ਬੂਥਾਂ ਦੇ ਨਜ਼ਦੀਕ ਪਾਣੀ ਦੀਆਂ ਛਬੀਲਾਂ ਵੀ ਲਾਈਆਂ ਹੋਈਆਂ ਸਨ। ਇਸੇ ਦਰਮਿਆਨ 18 ਤੋਂ 23 ਸਾਲ ਦੇ ਨੌਜਵਾਨਾਂ ਨੇ ਸ਼ਿਕਾਇਤ ਕੀਤੀ ਕਿ ਪਿਛਲੇ ਸਾਲ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਵੋਟਾਂ ਪਾਈਆਂ ਸਨ ਪਰੰਤੂ ਇਸ ਵਾਰ ਉਨ੍ਹਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਨਹੀਂ ਮਿਲਿਆ, ਜਿਸ ਕਰਕੇ ਉਹ ਆਪਣੀ ਵੋਟ ਨਹੀਂ ਪਾ ਸਕੇ।

Advertisement

Advertisement