For the best experience, open
https://m.punjabitribuneonline.com
on your mobile browser.
Advertisement

ਐੱਸਐੱਸਡੀ ਕਾਲਜ ਵਿੱਚ ਤੀਆਂ ਮਨਾਈਆਂ

10:05 AM Aug 14, 2024 IST
ਐੱਸਐੱਸਡੀ ਕਾਲਜ ਵਿੱਚ ਤੀਆਂ ਮਨਾਈਆਂ
ਵਿਦਿਆਰਥੀਆਂ ਤੇ ਸਟਾਫ ਨਾਲ ਫ਼ਿਲਮ ਦੀ ਟੀਮ।-ਫੋਟੋ: ਚੀਮਾ
Advertisement

ਪੱਤਰ ਪ੍ਰੇਰਕ
ਟੱਲੇਵਾਲ, 13 ਅਗਸਤ
ਐੱਸਐੱਸਡੀ ਕਾਲਜ ਬਰਨਾਲਾ ਵਿੱਚ ਅੱਜ ‘ਤੀਆਂ ਤੀਜ ਦੀਆਂ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਫ਼ਿਲਮ ‘ਬੀਬੀ ਰਜਨੀ’ ਦੀ ਪੁਹੰਚੀ ਸਾਰੀ ਸਟਾਰ ਕਾਸਟ ਟੀਮ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਐੱਸਡੀ ਸਭਾ ਦੇ ਚੇਅਰਮੈਨ ਸਿਵਦਰਸ਼ਨ ਕੁਮਾਰ ਸ਼ਰਮਾ ਨੇ ਤੀਆਂ ਬਾਰੇ ਜਾਣਕਾਰੀ ਦਿੱਤੀ। ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਫਿਲਮ ‘ਬੀਬੀ ਰਜਨੀ’ ਦੀ ਸਟਾਰ ਕਾਸਟ ਦਾ ਸਵਾਗਤ ਕੀਤਾ। ਇਸ ਮੌਕੇ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਮਿਸ ਤੀਜ, ਕਮਲਜੀਤ ਕੌਰ ਨੂੰ ਪੰਜਾਬੀ ਪਹਿਰਾਵਾ, ਰਮਨਜੋਤ ਕੌਰ ਨੂੰ ਸੋਲੋ ਡਾਂਸ, ਆਰਜੂ ਨੂੰ ਗਾਇਕੀ ਅਤੇ ਸਮਰਜੋਤ ਕੌਰ ਨੂੰ ਸੁੰਦਰ ਮਹਿੰਦੀ ਲਈ ਸਨਮਾਨਿਤ ਕੀਤਾ ਗਿਆ। ਗਾਇਕ ਜੋੜੀ ਬਲਵੀਰ ਚੋਟੀਆਂ ਅਤੇ ਜੈਸਮੀਨ ਚੋਟੀਆਂ ਨੇ ਗੀਤਾਂ ਨਾਲ ਮਨੋਰੰਜਨ ਕੀਤਾ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਜਿੰਦਲ ਦੀ ਅਗਵਾਈ ਵਿੱਚ ਸਟਾਫ ਵਲੋਂ ‘ਬੀਬੀ ਰਜਨੀ’ ਦੀ ਹੀਰੋਇਨ ਰੂਪੀ ਗਿੱਲ, ਕਲਾਕਾਰ ਜਰਨੈਲ ਸਿੰਘ, ਰੁਪਿੰਦਰ ਰੂਪੀ ਅਤੇ ਭੁਪਿੰਦਰ ਬਰਨਾਲਾ ਦਾ ਸਨਮਾਨ ਕੀਤਾ ਗਿਆ।

Advertisement

Advertisement
Advertisement
Author Image

Advertisement