ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ’ਵਰਸਿਟੀ ਵਿੱਚ ਤੀਆਂ ਮਨਾਈਆਂ

07:11 AM Aug 13, 2024 IST
ਡੀਨ ਡਾ. ਨਰਿੰਦਰ ਕੌਰ ਮੁਲਤਾਨੀ ਦਾ ਸਨਮਾਨ ਕਰਦੇ ਹੋਏ ਕੋਆਰਡੀਨੇਟਰ ਡਾ. ਰਾਜਵੰਤ ਕੌਰ ਤੇ ਹੋਰ।

ਪੱਤਰ ਪ੍ਰੇਰਕ
ਪਟਿਆਲਾ, 12 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਤੀਆਂ ਦਾ ਤਿਉਹਾਰ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਵੇਂ ਤੀਆਂ ਦਾ ਤਿਉਹਾਰ ਧੀਆਂ ਨਾਲ ਜੁੜਿਆ ਹੋਇਆ ਹੈ ਪਰ ਅਜਿਹੇ ਸਮਾਗਮ ਕਰਵਾ ਕੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਇਹ ਸਮਾਗਮ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਗੁਰਮੁਖ ਸਿੰਘ, ਵਿਭਾਗ ਦੀਆਂ ਸੱਭਿਆਚਾਰਕ ਗਤੀਵਿਧੀਆਂ ਦੇ ਕੋਆਰਡੀਨੇਟਰ ਡਾ. ਰਾਜਵੰਤ ਕੌਰ ਪੰਜਾਬੀ ਅਤੇ ਇੰਚਾਰਜ ਸਾਹਿਤ ਸਭਾ ਡਾ. ਗੁਰਸੇਵਕ ਸਿੰਘ ਲੰਬੀ ਦੀ ਅਗਵਾਈ ਵਿਚ ਹੋਇਆ। ਇਸ ਦੌਰਾਨ ਵਿਰਾਸਤੀ ਪ੍ਰਸ਼ਨੋਤਰੀ (ਕੁਇਜ਼), ਰਵਾਇਤੀ ਲੋਕਗੀਤ, ਲੰਮੀ ਹੇਕ ਵਾਲੇ ਗੀਤ ਗਾਇਨ, ਮਹਿੰਦੀ ਲਗਾਉਣ ਅਤੇ ਗਿੱਧੇ ਨਾਲ ਵਿਦਿਆਰਥਣਾਂ ਨੇ ਖ਼ੂਬ ਰੌਣਕ ਲਾਈ। ਗ੍ਰੈਜੂਏਸ਼ਨ ਪੱਧਰ ਦੇ ਵਿਰਾਸਤੀ ਕੁਇਜ਼ ’ਚੋਂ ਪ੍ਰਭਜੋਤ ਕੌਰ ਨੇ ਪਹਿਲਾ, ਲਵਨੀਤ ਸਿੰਘ ਨੇ ਦੂਸਰਾ ਅਤੇ ਸ਼ੁਭਨੀਤ ਕੌਰ ਨੇ ਤੀਸਰਾ ਸਥਾਨ ਜਦੋਂ ਕਿ ਐੱਮਏ ਆਨਰਜ਼ ਪੰਜਾਬੀ ਦੇ ਵਿਦਿਆਰਥੀਆਂ ਵਿਚੋਂ ਧਰਮਪ੍ਰੀਤ ਸਿੰਘ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਸਰਾ ਅਤੇ ਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕੁਇਜ਼ ਵਿਚ ਕੋਮਲਪ੍ਰੀਤ ਕੌਰ ਅਤੇ ਕੁਲਬੀਰ ਕੌਰ ਅਤੇ ਮਹਿੰਦੀ ਮੁਕਾਬਲੇ ਵਿਚ ਪੀਐੱਚ ਡੀ ਖੋਜਾਰਥਣ ਹਰਪ੍ਰੀਤ ਕੌਰ ਅਤੇ ਬੀਏ ਆਨਰਜ਼ ਪੰਜਾਬੀ ਦੀ ਵਿਦਿਆਰਥਣ ਅਮਨਦੀਪ ਕੌਰ ਅਤੇ ਲੋਕਗੀਤ ਗਾਇਨ ਵਿਚ ਅਨਾਮਿਕਾ ਤੇ ਸੰਦੀਪ ਕੌਰ ਨੂੰ ਪ੍ਰੋਤਸਾਹਨ ਪੁਰਸਕਾਰ ਲਈ ਚੁਣਿਆ ਗਿਆ। ਇਸ ਮੌਕੇ ਡਾ. ਰਾਜਮਹਿੰਦਰ ਕੌਰ, ਡਾ. ਗੁਰਜੰਟ ਸਿੰਘ, ਡਾ ਦਰਸ਼ਨ ਸਿੰਘ ਆਸ਼ਟ ਤੇ ਅਨੀਤਾ ਸ਼ਰਮਾ ਆਦਿ ਮੌਜੂਦ ਸਨ।

Advertisement

ਨੱਥੂਮਾਜਰਾ ਵਿੱਚ ਤੀਆਂ ਮਨਾਈਆਂ

ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਨੇ ‘ਤੀਆਂ ਦੇ ਰੰਗ, ਨਾਰੀ ਸ਼ਕਤੀਕਰਨ ਦੇ ਸੰਗ’ ਵਿਸ਼ੇ ਉਪਰ ਪਿੰਡ ਨੱਥੂਮਾਜਰਾ ਵਿੱਚ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਹਰ ਉਮਰ ਦੀਆਂ ਔਰਤਾਂ ਨੇ ਗਿੱਧਾ ਪਾ ਕੇ ਇਸ ਤਿਉਹਾਰ ਨੂੰ ਮਨਾਇਆ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪ੍ਰੋਫੈਸਰ ਕਮ ਇੰਚਾਰਜ (ਗ੍ਰਹਿ ਵਿਗਿਆਨ) ਨੇ ਪਿੰਡ ਦੀਆਂ ਔਰਤਾਂ ਨੂੰ ਗਹਿਣੇ, ਪੋਟਲੀ ਪਰਸ ਵਰਗੇ ਉਤਪਾਦ ਬਣਾਉਣ ਲਈ ਪ੍ਰੇਰਿਤ ਕੀਤਾ।

Advertisement
Advertisement
Advertisement