For the best experience, open
https://m.punjabitribuneonline.com
on your mobile browser.
Advertisement

ਸੰਵਿਧਾਨ ਦਿਵਸ ਮੌਕੇ ਕਈ ਥਾਈਂ ਸਮਾਰੋਹ

07:35 AM Nov 27, 2024 IST
ਸੰਵਿਧਾਨ ਦਿਵਸ ਮੌਕੇ ਕਈ ਥਾਈਂ ਸਮਾਰੋਹ
ਪਿੰਡ ਰੁਪਾਣਾ ਵਿੱਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ
ਪ੍ਰਬੁੱਧ ਭਾਰਤ ਫਾਊਡੇਸ਼ਨ ਯੂਨਿਟ ਰੁਪਾਣਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ (ਲੜਕੇ) ਵਿਖੇ ਭਾਰਤ ਦੇ ਸੰਵਿਧਾਨ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਵਿੰਦਰ ਸਿੰਘ ਸਰਪੰਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਰੁਪਿੰਦਰਜੀਤ ਕੌਰ ਵੱਲੋਂ ਕੀਤੀ ਗਈ। ਆਸ਼ਾ ਰਾਣੀ, ਰਿਖੀ ਰਾਮ ਏਟੀਓ, ਡਾ. ਲਾਲ ਚੰਦ ਰੁਪਾਣਾ ਅਤੇ ਬਰਨੇਕ ਸਿੰਘ ਲੈਕਚਰਾਰ ਨੇ ਸੰਵਿਧਾਨ ਨੇ ਦੱਸਿਆ ਕਿ 26 ਨਵੰਬਰ 1949 ਨੂੰ ਡਾ. ਬੀਆਰ ਅੰਬੇਦਕਰ ਵੱਲੋਂ ਸੰਵਿਧਾਨ ਬਣਾ ਕੇ ਤਿਆਰ ਕੀਤਾ ਗਿਆ ਸੀ ਜੋ 26 ਜਨਵਰੀ 1950 ਨੂੰ ਭਾਰਤ ਵਿਚ ਲਾਗੂ ਹੋਇਆ। ਇਹ ਸੰਵਿਧਾਨ 2 ਸਾਲ 11 ਮਹੀਨੇ ਅਤੇ 18 ਦਿਨਾ ਵਿਚ ਮੁਕੰਮਲ ਕੀਤਾ ਗਿਆ। ਇਸ ਮੌਕੇ ਪ੍ਰਬੁੱਧ ਭਾਰਤ ਫਾਊਡੇਸ਼ਨ ਪ੍ਰਤੀਯੋਗਤਾ ਪੇਪਰ ਜੋ ਕਿ 25 ਅਗਸਤ ਨੂੰ ਕਰਵਾਇਆ ਗਿਆ ਸੀ, ਵਿਚੋਂ ਪੰਜਾਬ ਪੱਧਰ ਦੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀ ਖੁਸ਼ਦੀਪ ਕੌਰ, ਅਸ਼ਨਤ, ਗੁਰਕੀਰਤ ਸਿੰਘ ਨੂੰ ਸਟੇਟ ਵਲੋਂ 1000-1000 ਰੁਪਏ ਅਤੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ 11 ਵਿਦਿਆਰਥੀਆਂ ਨੂੰ 100-100 ਰੁਪਏ, ਸਰਟੀਫਿਕੇਟ, ਸਨਮਾਨ ਚਿੰਨ੍ਹ, ਕਾਪੀਆ, ਪੈੱਨ ਦੇ ਕੇ ਸਨਮਾਨਿਤ ਕੀਤਾ।

Advertisement

ਹੰਢਿਆਇਆ (ਪੱਤਰ ਪ੍ਰੇਰਕ):

Advertisement

‘ਸੰਵਿਧਾਨ ਦੇ ਰਾਖੇ’ ਸੰਸਥਾ ਪੰਜਾਬ ਦੇ ਮੁਖੀ ਗੁਰਜੀਤ ਸਿੰਘ ਖੁੱਡੀ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਸਾਰੇ ਦੇਸ਼ਾਂ ਦੇ ਸੰਵਿਧਾਨ ਤੋਂ ਉਤਮ ਹੈ ਜੋ ਹਰ ਵਰਗ ਤੇ ਧਰਮਾਂ ਨੂੰ ਮਾਣ ਸਤਿਕਾਰ ਦਿਵਾਉਂਦਾ ਹੈ।

ਮਾਨਸਾ (ਪੱਤਰ ਪ੍ਰੇਰਕ):

ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ (ਮਾਨਸਾ) ਵਿੱਚ ਅੱਜ ਸੰਵਿਧਾਨ ਦਿਵਸ ਮੌਕੇ ਸਕੂਲ ਵਿੱਚ ਵਿਸ਼ੇਸ਼ ਸਭਾ ਦਾ ਕੀਤੀ ਗਈ। ਸਕੂਲ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਦੇ ਮਹੱਤਵ ਬਾਰੇ ਜਾਣੂ ਕਰਵਾਉਂਦਿਆਂ ਦੇਸ਼ ਪ੍ਰਤੀ ਜ਼ਿੰਮੇਵਾਰੀ ਅਤੇ ਸੰਵਿਧਾਨ ਦੀਆਂ ਬੁਨਿਆਦੀ ਸਿਧਾਂਤਾਂ ਬਾਰੇ ਜਾਗਰੂਕ ਕੀਤਾ। ਇਸੇ ਦੌਰਾਨ ਐੱਸਡੀ ਕੰਨਿਆਂ ਮਹਾਂਵਿਦਿਆਲਾ, ਮਾਨਸਾ ਦੇ ਐੱਨਐੱਸਐੱਸ ਵਿਭਾਗ ਵੱਲੋਂ ਅੱਜ ਸੰਵਿਧਾਨ ਦਿਵਸ ਦੇ ਮੌਕੇ ’ਤੇ ਸਹੁੰ ਚੁੱਕ ਸਮਾਰੋਹ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਸਮਾਰੋਹ ਦੀ ਅਗਵਾਈ ਕਰਦਿਆਂ ਵਿਦਿਆਰਥੀਆਂ ਨੂੰ ਭਾਰਤ ਦੇ ਸੰਵਿਧਾਨ ਦੀ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ।

Advertisement
Author Image

joginder kumar

View all posts

Advertisement