ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਸ਼ੰਕਰ ਗਿਰ ਔਲੀਆ ਦੀ ਬਰਸੀ ਮਨਾਈ

07:33 AM Jun 12, 2024 IST
ਕੱਵਾਲੀਆਂ ਪੇਸ਼ ਕਰਦੇ ਹੋਏ ਇਰਸ਼ਾਦ ਮੁਹੰਮਦ। -ਫੋਟੋ: ਨੌਗਾਵਾਂ

ਦੇਵੀਗੜ੍ਹ: ਇਹਿਾਸਕ ਪਿੰਡ ਘੜਾਮ ਦੀ ਧਰਤੀ ’ਤੇ ਸਥਿਤ ਪੀਰ ਫਾਜ਼ਲ ਸ਼ਾਹ ਦੀ ਦਰਗਾਹ ’ਤੇ ਅੱਜ ਬਾਬਾ ਸ਼ੰਕਰ ਗਿਰ ਔਲੀਆ ਦੀ ਬਰਸੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਈ ਗਈ। ਦਰਗਾਹ ਦੇ ਗੱਦੀਨਸ਼ੀਨ ਬਾਬਾ ਜਗਤਾਰ ਨੇ ਦੱਸਿਆ ਕਿ ਇਸ ਮੌਕੇ ਅਖੰਡ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਕੀਰਤਨ ਵੀ ਸਜਾਇਆ ਗਿਆ, ਬਾਅਦ ਵਿੱਚ ਪੰਜਾਬ ਦੇ ਮਸ਼ਹੂਰ ਕਵਾਲ ਇਰਸ਼ਾਦ ਮੁਹੰਮਦ ਨੇ ਸਾਥੀਆਂ ਸਮੇਤ ਬਾਬਾ ਸ਼ੰਕਰ ਗਿਰ ਔਲੀਆ ਜੀ ਦੇ ਜੀਵਨ ਤੋਂ ਸੰਗਤ ਨੂੰ ਜਾਣੂ ਕਰਾਇਆ ਅਤੇ ਰਾਗੀ ਢਾਡੀ ਤੇ ਕਥਾਵਾਚਕਾਂ ਨੇ ਸੰਗਤ ਨੂੰ ਬਾਣੀ ਨਾਲ ਨਿਹਾਲ ਕੀਤਾ। ਇਸ ਮੌਕੇ ਬਾਬਾ ਮੀਰਾਂ ਜੀ ਦੇ ਗੱਦੀ ਨਸ਼ੀਨ ਬੀਬੀ ਭੋਲੂ ਸ਼ਾਹ ਜੀ ਵੀ ਪਹੁੰਚੇ। ਇਸ ਮੌਕੇ ਗੁਰੂ ਕਾ ਅਤੂਟ ਲੰਗਰ ਵਰਤਿਆ। -ਪੱਤਰ ਪ੍ਰੇਰਕ

Advertisement

Advertisement