ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਗਵਾਨ ਪਰਸ਼ੂਰਾਮ ਦੀ ਜੈਅੰਤੀ ਮਨਾਈ

11:21 AM May 11, 2024 IST

ਪੱਤਰ ਪ੍ਰੇਰਕ
ਸਮਰਾਲਾ, 10 ਮਈ
ਬ੍ਰਾਹਮਣ ਸਭਾ ਸਮਰਾਲਾ ਦੁਆਰਾ ਸ੍ਰੀ ਭਗਵਾਨ ਪਰਸ਼ੂਰਾਮ ਜੈਅੰਤੀ ਸਥਾਨਕ ਦੁਰਗਾ ਮੰਦਿਰ ਵਿੱਚ ਮਨਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਗਤ ਰਾਏ ਪ੍ਰਭਾਕਰ ਨੇ ਦੱਸਿਆ ਕਿ ਸਵੇਰ ਮੌਕੇ ਪਰਸ਼ੂ ਰਾਮ ਦੀ ਮੂਰਤੀ ਨੂੰ ਇਸ਼ਨਾਨ ਕਰਵਾ ਕੇ ਪੂਜਾ ਕੀਤੀ ਗਈ। ਇਸ ਉਪਰੰਤ ਹਵਨ ਕੀਤਾ ਗਿਆ। ਇਸ ਮੌਕੇ ਪੁੱਜੇ ਬੁਲਾਰਿਆਂ ਜਨਰਲ ਸਕੱਤਰ ਬ੍ਰਾਹਮਣ ਸਭਾ ਪੰਜਾਬ ਬਿਹਾਰੀ ਲਾਲ ਸੱਦੀ, ਅਮਰ ਨਾਥ ਟਾਗਰਾ, ਪਰਮਿੰਦਰ ਤਿਵਾੜੀ, ਲੈਕ. ਵਿਜੇ ਕੁਮਾਰ, ਤਰਸੇਮ ਸ਼ਰਮਨ ਨੇ ਭਗਵਾਨ ਪਰਸ਼ੂ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ। ਇਸ ਉਪਰੰਤ ਕੀਰਤਨ ਮੰਡਲੀਆਂ ਨੇ ਭਗਵਾਨ ਪਰਸ਼ੂਰਾਮ ਦੀ ਆਰਤੀ ਕੀਤੀ। ਇਸ ਮੌਕੇ ਰੁਪਿੰਦਰ ਸਿੰਘ ਰਾਜਾ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਤੋਂ ਇਲਾਵਾ ਤੋਂ ਪ੍ਰੇਮਵੀਰ ਸੱਦੀ, ਵਾਈਸ ਪ੍ਰਧਾਨ ਨਗਰ ਕੌਂਸਲ ਸਨੀ ਦੁਆ, ਬਾਬਾ ਜੱਗ ਨਾਥ, ਸੁਖਵਿੰਦਰ ਕੁਮਾਰ, ਮਨਦੀਪ ਕੁਮਾਰ, ਪਰਮਜੀਤ ਸ਼ੁਕਲਾ, ਅਰੁਣ ਕੁਮਾਰ ਭਾਰਦਵਾਜ, ਰਾਮਪਾਲ ਸ਼ਰਮਾ, ਇੰਦੂ ਸ਼ੇਖਰ ਭਾਰਦਵਾਜ, ਹਰੀਸ਼ ਭਾਰਦਵਾਜ, ਅਦਿੱਤਿਆ ਪ੍ਰਭਾਕਰ, ਪ੍ਰਦੀਪ ਪ੍ਰਭਾਕਰ, ਫੂਲ ਚੰਦ ਪ੍ਰਭਾਕਰ, ਪਰਮਜੀਤ ਸ਼ੁਕਲਾ, ਵੈਦ ਰਾਮੇਸ਼ ਕੁਮਾਰ ਨਾਗਰਾ, ਸੁਨੀਲ ਸ਼ੁਕਲਾ, ਪੰਡਿਤ ਰੂਪ ਚੰਦ, ਰਾਕੇਸ਼ ਕੁਮਾਰ, ਗੁਰਮੁੱਖ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement